ਫ਼ਾਜ਼ਿਲਕਾ, 7 ਨਵੰਬਰ(ਅਮਰਜੀਤ ਸ਼ਰਮਾ)-ਪਿੰਡ ਅਭੁੱਨ ਵਿਖੇ ਟੈਗੋਰ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ | ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਦਾ ਗੁਣਗਾਨ ਕੀਤਾ ਗਿਆ | ਨੰਨ੍ਹੇ- ਮੁੰਨੇ ਬੱਚਿਆਂ ਵਲੋਂ ਵੀ ਸ਼ਬਦ ਗਾਇਣ ਕੀਤਾ ਗਿਆ | ਗੁਰਪੁਰਬ ਦੇ ਮੌਕੇ 'ਤੇ ਸਕੂਲ ਵਿਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ | ਇਸ ਵਿਚ ਨਰਸਰੀ, ਐਲ.ਕੇ.ਜੀ, ਯੂ. ਕੇ. ਜੀ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ | ਇਸ ਸ਼ੁੱਭ ਮੌਕੇ 'ਤੇ ਪਿ੍ੰਸੀਪਲ ਕਵਿਤਾ ਬਾਂਸਲ ਅਤੇ ਡਾਇਰੈਕਟਰ ਅਮੀਰ ਚੰਦ ਵਲੋਂ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਲਈ ਪ੍ਰੇਰਿਤ ਕੀਤਾ ਗਿਆ | ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸੰਦੇਸ਼ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ | ਇਸ ਮੌਕੇ 'ਤੇ ਸਟੇਜ ਸਕੱਤਰ ਦੀ ਭੂਮਿਕਾ ਹਰਸ਼ਦੀਪ ਬੋਪਾਰਾਏ ਵਲੋਂ ਨਿਭਾਈ ਗਈ | ਇਸ ਸ਼ੁੱਭ ਮੌਕੇ 'ਤੇ ਚੇਅਰਮੈਨ ਗੁਰਦਰਸ਼ਨ ਚੰਦ ਵਲੋਂ ਵੀ ਸਮੂਹ ਸਟਾਫ਼ ਨੂੰ ਅਤੇ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਾਸ਼ ਪੁਰਬ ਦੀ ਵਧਾਈ ਦਿੱਤੀ ਗਈ |