06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੰਜਾਬ ਵਿਚ ਡੀ. ਆਈ. ਜੀ. ਦੀ ਗਿ੍ਫ਼ਤਾਰੀ ਨੇ ਭਿ੍ਸ਼ਟਾਚਾਰ ਮੁਕਤ ਪੰਜਾਬ ਦੇ ਸਾਰੇ ਦਾਅਵਿਆਂ ਨੂੰ ਚਕਨਾਚੂਰ ਕੀਤਾ-ਸਿਆਗ <br/>

ਅਜੀਤ ਡੈਸਕ 19-10-2025
ਅਬੋਹਰ, 18 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਭਾਜਪਾ ਆਗੂ ਤੇ ਸਰਪੰਚ ਐਸੋਸੀਏਸ਼ਨ ਬਲਾਕ ਅਬੋਹਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਡੀ.ਆਈ.ਜੀ. ਰੋਪੜ ਹਰਚਰਨ ਸਿੰਘ ਭੁੱਲਰ ਦੀ ਭਿ੍ਸ਼ਟਾਚਾਰ ਵਿਚ ਹੋਈ ਗਿ੍ਫ਼ਤਾਰੀ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਸੀ.ਬੀ.ਆਈ. ਨੇ ਡੀ.ਆਈ.ਜੀ. ਨੂੰ ਇਕ ਲੋਹੇ ਦੇ ਵਪਾਰੀ ਤੋਂ ਲੱਖਾਂ ਰੁਪਏ ਮਹੀਨਾਵਾਰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰੀ ਨੇ ਪੰਜਾਬ 'ਚ ਉੱਚ ਪੱਧਰੀ ਭਿ੍ਸ਼ਟਾਚਾਰ ਦਾ ਖ਼ੁਲਾਸਾ ਕੀਤਾ ਹੈ | ਸਿਆਗ ਨੇ ਕਿਹਾ ਕਿ ਪੀੜਤ ਦਾ ਵਿਜੀਲੈਂਸ ਬਿਊਰੋ ਦੀ ਬਜਾਏ ਸੀ.ਬੀ.ਆਈ. ਵਿਚ ਸ਼ਿਕਾਇਤ ਕਰਨ 'ਤੇ ਵੀ ਪੰਜਾਬ ਵਿਜੀਲੈਂਸ ਬਿਊਰੋ ਦੀ ਭਰੋਸੇਯੋਗਤਾ 'ਤੇ ਵੀ ਗੰਭੀਰ ਸਵਾਲੀਆ ਨਿਸ਼ਾਨਾ ਲਾ ਦਿੱਤਾ ਹੈ | ਸਿਆਗ ਨੇ ਕਿਹਾ ਕਿ ਪੰਜਾਬ 'ਚ ਆਪ ਸਰਕਾਰ ਛੋਟੇ ਮੁਲਾਜ਼ਮਾਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਲਈ ਆਪਣੀ ਪਿੱਠ ਥੱਪ ਥਪਾਉਂਦੀ ਰਹੀ ਹੈ ਜਦਕਿ ਉੱਚ ਪੱਧਰ 'ਤੇ ਭਿ੍ਸ਼ਟਾਚਾਰ ਨੇ ਪੰਜਾਬ ਸਰਕਾਰ ਦੇ ਭਿ੍ਸ਼ਟਾਚਾਰ ਮੁਕਤ ਪੰਜਾਬ ਤੇ ਭਿ੍ਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਦੇ ਦਾਅਵਿਆਂ ਦੀ ਅਸਲੀਅਤ ਦਸ ਦਿੱਤੀ ਹੈ | ਸਿਆਗ ਨੇ ਦਾਅਵਾ ਕੀਤਾ ਕਿ ਡੀ.ਆਈ.ਜੀ. ਭੁੱਲਰ ਨੂੰ ਇੰਨੇ ਉੱਚੇ ਅਹੁਦੇ ਤੋਂ ਮਹੀਨਾਵਾਰ ਵਸੂਲਣਾ ਸਰਕਾਰੀ ਮਸ਼ੀਨਰੀ ਦੇ ਅੰਦਰ ਨੌਕਰਸ਼ਾਹੀ ਤੇ ਸੱਤਾ 'ਚ ਬੈਠੇ ਲੋਕਾਂ ਦੇ ਅੰਦਰ ਭਿ੍ਸ਼ਟਾਚਾਰ ਦੇ ਗੱਠਜੋੜ ਨੂੰ ਬੇਨਕਾਬ ਕਰਦਾ ਹੈ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ |

ਪਿਛਲੀ ਖ਼ਬਰ ਲਾਈਫ ਲਾਈਨ ਹਸਪਤਾਲ ਵਿਖੇ ਲਿਵਰ, ਗੈਸਟਰੋ ਅਤੇ ਫਾਈਬਰੋ ਸਕੈਨ ਕੈਂਪ ਅੱਜ <br/> ਅਗਲੀ ਖ਼ਬਰ ਕੇਰਾ ਖੇੜਾ ਸਕੂਲ 'ਚ ਮਨਾਇਆ ਬੈਗ ਲੈੱਸ ਡੇਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।