06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦਿੱਲੀ ਪਬਲਿਕ ਸਕੂਲ ਅਬੋਹਰ 'ਚ ਉਤਸ਼ਾਹ ਨਾਲ ਮਨਾਇਆ ਦੀਵਾਲੀ ਤੇ ਗਰੈਂਡ ਪੇਰੈਂਟਸ ਦਿਵਸ <br/>

ਅਜੀਤ ਡੈਸਕ 19-10-2025
ਅਬੋਹਰ, 18 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਗੰਗਾਨਗਰ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਵਿਚ ਦੀਵਾਲੀ ਤੇ ਗਰੈਂਡ ਪੇਰੈਂਟਸ ਦਿਹਾੜੇ 'ਤੇ ਉਮੰਗ ਪ੍ਰੋਗਰਾਮ ਉਲੀਕਿਆ ਗਿਆ ਜਿਸ ਤਹਿਤ ਸਕੂਲ ਨੂੰ ਦੀਵਿਆਂ ਤੇ ਰੰਗੋਲੀ ਨਾਲ ਸਜਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦਿੱਲੀ ਪਬਲਿਕ ਸਕੂਲ ਅਬੋਹਰ ਦੀ ਚੇਅਰਪਰਸਨ ਤੇ ਪ੍ਰੋਗਰਾਮ ਦੀ ਮੁੱਖ ਮਹਿਮਾਨ ਸ੍ਰੀਮਤੀ ਵਿਜੈ ਲਕਸ਼ਮੀ ਭਾਦੂ ਵਲੋਂ ਦੀਪ ਜਗਾ ਕੇ ਕੀਤੀ ਗਈ | ਉਪਰੰਤ ਬੱਚਿਆਂ ਨੇ ਸਰਸਵਤੀ ਵੰਦਨਾ ਨਾਲ ਸਭਿਆਚਾਰਕ ਪ੍ਰੋਗਰਾਮ ਨੂੰ ਅੱਗੇ ਵਧਾਇਆ | ਇਸ ਦੇ ਬਾਅਦ ਬੱਚਿਆਂ ਨੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਪ੍ਰੀ-ਪ੍ਰਾਇਮਰੀ ਦੇ ਛੋਟੇ ਬੱਚਿਆਂ ਵਲੋਂ ਪੇਸ਼ ਕੀਤੀ ਰਮਾਇਣ ਦਾ ਨਾਟਕ ਮੰਚਨ ਰਿਹਾ | ਗਰੈਂਡ ਪੇਰੈਂਟਸ ਦਿਹਾੜੇ ਮੌਕੇ ਦਾਦਾ-ਦਾਦੀ ਤੇ ਨਾਨਾ-ਨਾਨੀ ਲਈ ਵੱਖ-ਵੱਖ ਮਨੋਰੰਜਨ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਬੱਚਿਆਂ ਨਾਲ ਖ਼ੂਬ ਮਸਤੀ ਕੀਤੀ | ਸਕੂਲ ਦੀ ਪਿ੍ੰਸੀਪਲ ਸ਼ਵੇਤਾ ਜਸੂਜਾ ਨੇ ਆਏ ਹੋਏ ਮਹਿਮਾਨਾਂ ਤੇ ਗਰੈਂਡ ਪੇਰੈਂਟਸ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਬੱਚੇ ਤੇ ਗਰੈਂਡ ਪੇਰੈਂਟਸ ਦਾ ਰਿਸ਼ਤਾ ਸਭ ਤੋਂ ਅਨਮੋਲ ਹੁੰਦਾ ਜੋ ਪੀੜੀਆਂ ਨੂੰ ਸੰਸਕਾਰਾਂ ਦੇ ਨਾਲ ਜੋੜਦਾ ਹੈ | ਪ੍ਰੋਗਰਾਮ ਦੀ ਸਮਾਪਤੀ 'ਤੇ ਗਰੈਂਡ ਪੇਰੈਂਟਸ ਨੇ ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਵਿਜੇ ਲਕਸ਼ਮੀ ਭਾਦੂ ਨੂੰ ਦੇਸ਼ ਦੇ ਇੰਡੀਆ ਰੈਂਕਿੰਗ 'ਚ ਦਿੱਲੀ ਪਬਲਿਕ ਸਕੂਲ ਅਬੋਹਰ ਨੂੰ ਸਰਬੋਤਮ ਤੇ ਸ਼ਹਿਰ ਦਾ ਬਿਹਤਰ ਸਕੂਲ ਘੋਸ਼ਿਤ ਹੋਣ 'ਤੇ ਵਾਈਸ ਚੇਅਰਮੈਨ ਕੁਨਾਲ ਭਾਦੂੂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਕੇਰਾ ਖੇੜਾ ਸਕੂਲ 'ਚ ਮਨਾਇਆ ਬੈਗ ਲੈੱਸ ਡੇਅ <br/> ਅਗਲੀ ਖ਼ਬਰ ਟਿੱਬਿਆਂ ਦਾ ਪੁੱਤ ਸੰਸਥਾ ਨੇ ਮਲੂਕਪੁਰਾ 'ਚ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।