07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਟੱਕਰ ਮਾਰਨ ਵਾਲੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 19-10-2025
1ਜਲਾਲਾਬਾਦ, 18 ਅਕਤੂਬਰ (ਕਰਨ ਚੁਚਰਾ)- ਥਾਣਾ ਸਦਰ ਪੁਲਿਸ ਨੇ ਟੱਕਰ ਮਾਰਨ ਵਾਲੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ. ਸ਼ਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੂਟਾ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਸਰੂਪੇ ਵਾਲਾ ਤਹਿਸੀਲ ਗੁਰੂਹਰਸਹਾਏ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਪਤਨੀ ਪ੍ਰੀਤਮ ਕੌਰ, ਆਪਣੀ ਲੜਕੀ ਸੁਰਜੀਤ ਕੌਰ ਪਤਨੀ ਖ਼ੁਸ਼ਹਾਲ ਸਿੰਘ ਵਾਸੀ ਸਲੇਮ ਸ਼ਾਹ ਨੂੰ ਮਿਲਣ ਲਈ ਗਏ ਸੀ | ਜੋ ਰਾਤ ਨੂੰ ਪਿੰਡ ਦੋਨਾਂ ਨਾਨਕਾ ਆਪਣੇ ਕਿਸੇ ਹੋਰ ਰਿਸ਼ਤੇਦਾਰੀ ਤੇ ਰੁਕੇ ਤੇ ਸਵੇਰੇ ਆਪਣੀ ਲੜਕੀ ਸੁਰਜੀਤ ਕੋਰ ਕੋਲੋਂ ਰੋਟੀ ਪਾਣੀ ਖਾ ਕੇ ਆਪਣੇ ਪਿੰਡ ਵੱਲ ਆ ਰਹੇ ਸੀ | ਜਦ ਉਹ ਤੇ ਉਸ ਦੀ ਪਤਨੀ ਪ੍ਰੀਤਮ ਕੌਰ ਬੱਸ ਅੱਡਾ ਸੁਖੇਰਾ ਪਾਸ ਪੁੱਜੇ ਤਾਂ ਕਿਸੇ ਅਣਪਛਾਤੇ ਡਰਾਈਵਰ ਵਲੋਂ ਇੱਕ ਟਰੈਕਟਰ ਸੋਨਾਲੀਕਾ ਨਾਲ ਟੱਕਰ ਮਾਰੀ ਜਿਸ ਕਰਕੇ ਪ੍ਰੀਤਮ ਕੌਰ ਉਕਤ ਨੂੰ ਕਾਫ਼ੀ ਸੱਟਾਂ ਲੱਗ ਗਈਆਂ ਜਿਸ ਤੋਂ ਬਾਅਦ ਅੱਜ ਦੌਰਾਨੇ ਇਲਾਜ ਪ੍ਰੀਤਮ ਕੌਰ ਦੀ ਮੌਤ ਹੋ ਗਈ ਹੈ | ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸੱਚਾਈ, ਨਿਰਪੱਖਤਾ, ਪਾਰਦਰਸ਼ਤਾ ਤੇ ਜਵਾਬਦੇਹੀ ਨੇ ਮੀਡੀਆ ਦੇ 4 ਥੰਮ੍ਹ-ਸ਼ਾਂਤਨੂੰ ਭਾਈ <br/> ਅਗਲੀ ਖ਼ਬਰ ਕੌਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਵਾਲੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।