07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕੌਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਵਾਲੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>

ਕੌਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਵਾਲੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਣ ਮੌਕੇ ਸਕੂਲ ਸਟਾਫ਼ ਤੇ ਸਹਾਇਕ ਕਰਮਚਾਰੀਆਂ ਨੂੰ ਤੋਹਫ਼ੇ ਦਿੰਦੇ ਹੋਏ ਸਕੂਲ ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ | ਅਜੀਤ ਤਸਵੀਰ <br/> 19-10-2025
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਕੌਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਫ਼ਾਜ਼ਿਲਕਾ ਹੀਰਾਵਾਲੀ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਸਕੂਲ ਦੀ ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਗੌਰਵ ਝੀਂਝਾ ਰਹੇ ਜਿਨ੍ਹਾਂ ਨੇ ਦੀਪ ਜਗਾ ਕੇ ਤਿਉਹਾਰ ਦੀ ਸ਼ੁਰੂਆਤ ਕੀਤੀ ਤੇ ਬੱਚਿਆਂ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਦੀਵਾਲੀ ਦੇ ਤਿਉਹਾਰ ਦਾ ਮਾਹੌਲ ਸਕੂਲ ਕੈਂਪਸ 'ਚ ਦੇਖਣ ਵਾਲਾ ਸੀ | ਪੂਰੇ ਮੈਦਾਨ ਨੂੰ ਰੰਗ-ਬਰੰਗੀਆਂ ਲਾਈਟਾਂ, ਦੀਵਿਆਂ ਤੇ ਫੁੱਲਾਂ ਨਾਲ ਸਜਾਇਆ ਗਿਆ ਸੀ | ਵਿਦਿਆਰਥੀਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ | ਨਰਸਰੀ ਤੋਂ ਲੈ ਕੇ ਜੂਨੀਅਰ ਕੇ.ਜੀ. ਤੱਕ ਦੇ ਨਿੱਕੇ ਬੱਚਿਆਂ ਨੇ ਰਵਾਇਤੀ ਪੁਸ਼ਾਕਾਂ ਪਹਿਨ ਕੇ ਤਿਉਹਾਰ ਦੀ ਸ਼ਾਨ ਵਧਾਈ | ਇਨ੍ਹਾਂ ਬੱਚਿਆਂ ਨੇ ਦੀਵਾਲੀ ਨਾਲ ਸਬੰਧਿਤ ਕਵਿਤਾਵਾਂ ਤੇ ਭਜਨ ਗਾ ਕੇ ਸਭ ਦਾ ਮਨ ਮੋਹ ਲਿਆ | ਕਲਾਸ ਪਹਿਲੀ ਦੇ ਵਿਦਿਆਰਥੀਆਂ ਨੇ ਸੁੰਦਰ ਨਿ੍ਤ ਪੇਸ਼ ਕਰਕੇ ਪ੍ਰੋਗਰਾਮ 'ਚ ਉਤਸ਼ਾਹ ਦਾ ਰੰਗ ਭਰਿਆ ਉੱਥੇ ਹੀ ਕਲਾਸ ਦੂਜੀ ਤੋਂ ਚੌਥੀ ਤੱਕ ਦੇ ਬੱਚਿਆਂ ਨੇ ਦੀਵਿਆਂ ਤੇ ਮੋਮਬਤੀਆਂ ਨੂੰ ਆਕਰਸ਼ਕ ਢੰਗ ਨਾਲ ਸਜਾਇਆ | ਇਨ੍ਹਾਂ ਬੱਚਿਆਂ ਦੀ ਰਚਨਾਤਮਿਕਤਾ ਦੇਖਣ ਵਾਲੀ ਸੀ | ਕਲਾਸ ਪੰਜਵੀਂ ਤੋਂ ਸੱਤਵੀਂ ਤੱਕ ਦੇ ਬੱਚਿਆਂ ਨੇ ਰੰਗ-ਬਿਰੰਗੇ ਕਾਗ਼ਜ਼ਾਂ ਨਾਲ ਸੁੰਦਰ ਲਾਲਟੈਣਾਂ ਤਿਆਰ ਕੀਤੀਆਂ ਜਿਨ੍ਹਾਂ ਨਾਲ ਪੂਰਾ ਸਕੂਲ ਰੌਸ਼ਨ ਹੋ ਗਿਆ | ਕਲਾਸ ਅੱਠਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਰੰਗੋਲੀ ਬਣਾਈ | ਪ੍ਰੋਗਰਾਮ ਦੀ ਸਮਾਪਤੀ 'ਤੇ ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ ਨੇ ਸਾਰੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਬੱਚਿਆਂ ਨੂੰ ਸਫ਼ਾਈ ਬਣਾਈ ਰੱਖਣ, ਲੋੜਵੰਦਾਂ ਦੀ ਮਦਦ ਕਰਨ ਤੇ ਵਾਤਾਵਰਨ ਦੇ ਅਨੁਕੂਲ 'ਗਰੀਨ ਦੀਵਾਲੀ' ਮਨਾਉਣ ਦਾ ਸੰਦੇਸ਼ ਦਿੱਤਾ |

ਪਿਛਲੀ ਖ਼ਬਰ ਟੱਕਰ ਮਾਰਨ ਵਾਲੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ-ਪੱਧਰੀ ਖੇਡ ਮੁਕਾਬਲਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।