25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮਰੀਜ਼ ਦੀ ਪਰਚੀ ਸੁੱਟਣ 'ਤੇ ਮਾਮਲਾ ਗਰਮਾਇਆ ਪੀੜਤ ਨੇ ਵੱਖ-ਵੱਖ ਥਾਵਾਂ 'ਤੇ ਡਾਕਟਰ ਖ਼ਿਲਾਫ਼ ਕੀਤੀ ਸ਼ਿਕਾਇਤ

ਅਜੀਤ ਡੈਸਕ 22-07-2025
ਅਬੋਹਰ, 21 ਜੁਲਾਈ (ਵਿਵੇਕ ਹੂੜੀਆ)-ਅਬੋਹਰ ਸਿਵਲ ਹਸਪਤਾਲ ਵਿਚ ਅੱਖਾਂ ਦੇ ਇਕ ਮਾਹਿਰ ਡਾਕਟਰ ਵਲੋਂ ਇੱਕ ਅÏਰਤ ਮਰੀਜ਼ ਦੇ ਪਤੀ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ | ਮਰੀਜ਼ ਦੇ ਪਤੀ ਨੇ ਇਸ ਸਬੰਧ 'ਚ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ, ਪ੍ਰਮੁੱਖ ਸਕੱਤਰ, ਸਿਹਤ ਵਿਭਾਗ ਦੇ ਸਕੱਤਰ, ਅਬੋਹਰ ਸਿਵਲ ਹਸਪਤਾਲ ਦੇ ਡਾਇਰੈਕਟਰ, ਐੱਸ.ਐਮ.ਓ ਨੂੰ ਇੱਕ ਪੱਤਰ ਭੇਜਿਆ ਹੈ ਤੇ ਉਕਤ ਮਹਿਲਾ ਡਾਕਟਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਆਪਣੇ ਪੱਤਰ 'ਚ ਨਵੀਂ ਆਬਾਦੀ ਗਲੀ ਨੰਬਰ 6 ਦੇ ਰਹਿਣ ਵਾਲੇ ਜਗਦੀਸ਼ ਰਾਏ ਪੁੱਤਰ ਮਦਨ ਲਾਲ ਸ਼ਰਮਾ ਨੇ ਕਿਹਾ ਕਿ ਉਹ 17 ਜੁਲਾਈ ਨੂੰ ਆਪਣੀ ਪਤਨੀ ਕਾਂਤਾ ਸ਼ਰਮਾ ਨੂੰ ਅੱਖਾਂ ਦੀ ਜਾਂਚ ਕਰਵਾਉਣ ਲਈ ਲੈ ਕੇ ਗਿਆ ਸੀ | ਉਹ ਸਮੇਂ ਸਿਰ ਸਿਵਲ ਹਸਪਤਾਲ ਪਹੁੰਚਿਆ, ਪਰ ਡਾਕਟਰ ਲਵਲੀ ਕਾਂਸਲ 10 ਵਜੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੀ ਨਹੀਂ ਆਏ, ਜਿਸ ਕਾਰਨ ਉਹ ਆਪਣੀ ਪਤਨੀ ਨਾਲ ਘਰ ਚਲਾ ਗਿਆ | ਸੋਮਵਾਰ 21 ਜੁਲਾਈ ਨੂੰ ਉਹ ਦੁਬਾਰਾ ਸਵੇਰੇ 8 ਵਜੇ ਸਿਵਲ ਹਸਪਤਾਲ ਪਹੁੰਚਿਆ, ਪਰ ਫਿਰ ਡਾਕਟਰ ਕਮਰੇ ਵਿਚ ਨਹੀਂ ਮਿਲੀ | ਜਦੋਂ ਡਾਕਟਰ ਸਵੇਰੇ 9 ਵਜੇ ਤੱਕ ਨਹੀਂ ਨਹੀਂ ਆਈ ਤਾਂ ਉਸ ਨੇ ਇਸ ਬਾਰੇ ਐੱਸ.ਡੀ.ਐਮ ਕਿ੍ਸ਼ਨ ਪਾਲ ਰਾਜਪੂਤ ਨੂੰ ਫ਼ੋਨ 'ਤੇ ਸ਼ਿਕਾਇਤ ਕੀਤੀ | ਫਿਰ ਐੱਸ.ਡੀ.ਐਮ ਸਵੇਰੇ ਸਿਵਲ ਹਸਪਤਾਲ ਪਹੁੰਚੇ | ਉਸ ਨੇ ਐਸ.ਡੀ.ਐਮ ਨੂੰ ਦੱਸਿਆ ਕਿ ਡਾਕਟਰ ਸਵੇਰੇ 10 ਵਜੇ ਤੋਂ ਬਾਅਦ ਆਈ ਹੈ, ਜਿਸ ਤੋਂ ਬਾਅਦ ਡਾਕਟਰ ਨੇ ਗ਼ੁੱਸੇ ਵਿਚ ਆ ਕੇ ਉਸ ਦੀ ਪਰਚੀ ਸੁੱਟ ਦਿੱਤੀ ਅਤੇ ਕਿਹਾ ਕਿ ਉਹ ਕਾਂਤਾ ਸ਼ਰਮਾ ਦਾ ਇਲਾਜ ਨਹੀਂ ਕਰੇਗੀ, ਭਾਵੇਂ ਤੁਸੀਂ ਕਿਸੇ ਨੂੰ ਵੀ ਦੱਸੋ | ਜਗਦੀਸ਼ ਸ਼ਰਮਾ ਨੇ ਇਸ ਬਾਰੇ ਡੀ.ਸੀ ਨੂੰ ਫ਼ੋਨ 'ਤੇ ਵੀ ਸ਼ਿਕਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਡਾਕਟਰ ਵਿਰੁੱਧ ਢੁਕਵੀਂ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਇੱਥੋਂ ਤਬਾਦਲਾ ਕੀਤਾ ਜਾਵੇ, ਕਿਉਂਕਿ ਉਕਤ ਹੰਕਾਰੀ ਮਹਿਲਾ ਡਾਕਟਰ ਨੇ ਅੱਜ ਨਾ ਸਿਰਫ਼ ਮੇਰੇ ਨਾਲ ਦੁਰਵਿਵਹਾਰ ਕੀਤਾ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨਾਲ ਦੁਰਵਿਵਹਾਰ ਕੀਤਾ ਹੈ | ਜਦੋਂ ਇਸ ਸਬੰਧੀ ਸਰਕਾਰੀ ਹਸਪਤਾਲ ਦੀ ਡਾਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਜਦੋਂ ਕਾਰਜਕਾਰੀ ਐੱਸ.ਐਮ.ਓ ਡਾ. ਸੁਰੇਸ਼ ਕੰਬੋਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਉਨ੍ਹਾਂ ਤੱਕ ਪਹੁੰਚੀ ਹੈ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਦਿੱਤੀ ਹੈ | ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਐੱਸ.ਡੀ.ਐਮ ਕਿ੍ਸ਼ਨਪਾਲ ਰਾਜਪੂਤ ਵੀ ਸਿਵਲ ਹਸਪਤਾਲ ਪਹੁੰਚੇ ਅਤੇ ਮਹਿਲਾ ਮਰੀਜ਼ ਦੇ ਪਰਿਵਾਰ ਦੀ ਗੱਲ ਸੁਣੀ | ਉਨ੍ਹਾਂ ਦੱਸਿਆ ਕਿ ਸਰਕਾਰੀ ਨੌਕਰੀ ਲਈ ਮੈਡੀਕਲ ਕਰਵਾਉਣ ਦੇ ਨਾਲ-ਨਾਲ ਉਕਤ ਮਹਿਲਾ ਡਾਕਟਰ ਨੂੰ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਅਤੇ ਆਪ੍ਰੇਸ਼ਨ ਕਰਨਾ ਪੈਂਦਾ ਹੈ | ਅਜਿਹਾ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹੋਇਆ ਹੋ ਸਕਦਾ ਹੈ, ਜਿਸ ਦਾ ਜਲਦੀ ਹੀ ਹੱਲ ਕੱਢਿਆ ਜਾਵੇਗਾ |
ਪਿਛਲੀ ਖ਼ਬਰ ਪਿੰਡ ਬੁਰਜ ਹਨੂਮਾਨਗੜ੍ਹ ਵਿਚ ਗ਼ਰੀਬ ਪਰਿਵਾਰ ਦਾ ਮਕਾਨ ਡਿੱਗਿਆ ਅਗਲੀ ਖ਼ਬਰ ਸੁਸ਼ੀਲ ਸਿਆਗ ਨੇ ਪੰਜਾਬ ਸਰਕਾਰ ਤੋਂ ਪਿੰਡਾਂ ਦੀ ਸਹਿਕਾਰੀ ਸਭਾਵਾਂ ਦੇ ਖੁੱਲ੍ਹਣ ਦਾ ਸਮਾਂ ਬਦਲਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।