25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਿੰਡ ਬੁਰਜ ਹਨੂਮਾਨਗੜ੍ਹ ਵਿਚ ਗ਼ਰੀਬ ਪਰਿਵਾਰ ਦਾ ਮਕਾਨ ਡਿੱਗਿਆ

ਅਜੀਤ ਡੈਸਕ 22-07-2025
ਮੰਡੀ ਅਰਨੀਵਾਲਾ, 21 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਪਿੰਡ ਬੁਰਜ ਹਨੂਮਾਨਗੜ੍ਹ ਦੇ ਇੱਕ ਗ਼ਰੀਬ ਪਰਿਵਾਰ ਦਾ ਮਕਾਨ ਡਿੱਗ ਪਿਆ ਹੈ | ਮਕਾਨ ਡਿੱਗ ਪੈਣ ਨਾਲ ਗ਼ਰੀਬ ਪਰਿਵਾਰ ਦਾ ਹੇਠਾਂ ਪਿਆ ਬਹੁਤ ਸਾਰਾ ਸਮਾਨ ਨੁਕਸਾਨਿਆ ਗਿਆ ਹੈ | ਕੁਲਜੀਤ ਸਿੰਘ ਪੁੱਤਰ ਜਗੀਰ ਸਿੰਘ ਜਿਸ ਦਾ ਪਹਿਲਾਂ ਵੀ ਮਕਾਨ ਡਿੱਗ ਚੁੱਕਾ ਹੈ ਤੇ ਹੁਣ ਇੱਕ ਰਹਿੰਦਾ ਮਕਾਨ ਵੀ ਡਿੱਗ ਗਿਆ ਜਿਸ ਕਾਰਨ ਉਸ ਦਾ ਫ਼ਰਿਜ, ਕੂਲਰ, ਅਲਮਾਰੀ, ਮੰਜੇ ਬਿਸਤਰੇ ਤੇ ਹੋਰ ਕੀਮਤੀ ਸਮਾਨ ਹੇਠਾਂ ਆ ਕੇ ਤਹਿਸ ਨਹਿਸ ਹੋ ਗਿਆ ਹੈ | ਪਰਿਵਾਰ ਕੋਲ ਹੁਣ ਗੁਜ਼ਾਰੇ ਲਈ ਮਕਾਨ ਨਹੀਂ ਬਚਿਆ | ਪਰਿਵਾਰ ਵਲੋਂ ਗੁਆਂਢੀਆਂ ਦੇ ਮਕਾਨ ਵਿਚ ਆਸਰਾ ਲਿਆ ਹੋਇਆ ਹੈ | ਕੁਲਜੀਤ ਸਿੰਘ ਤੇ ਉਸ ਦੀ ਪਤਨੀ ਸੁਖਜੀਤ ਕੌਰ ਨੇ ਪੰਜਾਬ ਸਰਕਾਰ ਕੋਲੋਂ ਮਕਾਨ ਬਣਵਾਉਣ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮਾੜੇ ਅਨਸਰਾਂ ਖ਼ਿਲਾਫ਼ ਪੁਲਿਸ ਨੇ ਵਿੱਢੀ ਕਾਰਵਾਈ ਨਾਕਾਬੰਦੀ ਕਰ ਵਾਹਨਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਮਰੀਜ਼ ਦੀ ਪਰਚੀ ਸੁੱਟਣ 'ਤੇ ਮਾਮਲਾ ਗਰਮਾਇਆ ਪੀੜਤ ਨੇ ਵੱਖ-ਵੱਖ ਥਾਵਾਂ 'ਤੇ ਡਾਕਟਰ ਖ਼ਿਲਾਫ਼ ਕੀਤੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।