10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨੈਸ਼ਨਲ ਡਿਗਰੀ ਕਾਲਜ ਦੇ ਐਨ. ਸੀ. ਸੀ. ਕੈਡਟਸ ਨੇ ਪ੍ਰਾਪਤ ਕੀਤੇ ਬੀ ਤੇ ਸੀ ਸਰਟੀਫਿਕੇਟ

ਅਜੀਤ ਡੈਸਕ 18-07-2025
ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂਵਾਲੀ ਦੇ ਐਨ. ਸੀ. ਸੀ. ਕੈਡਟਸ ਨੇ 6 ਪੰਜਾਬ ਐਨ. ਸੀ. ਸੀ. ਬਟਾਲੀਅਨ ਮਲੋਟ ਵਲੋਂ ਆਯੋਜਿਤ ਐਨ. ਸੀ. ਸੀ. ਬੀ ਤੇ ਸੀ ਲੈਵਲ ਪਾਸ ਕਰਦੇ ਹੋਏ ਸਰਟੀਫਿਕੇਟ ਪ੍ਰਾਪਤ ਕੀਤੇ | ਕੈਡਟਸ ਦੇ ਸੀ. ਟੀ. ਓ. ਸਹਾਇਕ ਪ੍ਰੋਫੈਸਰ ਅੰਕਿਤਾ ਨੇ ਦੱਸਿਆ ਕਿ ਇਹ ਸਮਾਰੋਹ ਮਲੋਟ ਵਿਖੇ ਐਨ. ਸੀ. ਸੀ. ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਤੇ ਸੂਬੇਦਾਰ ਮੇਜਰ ਯੋਗੇਸ਼ ਯਾਦਵ ਦੀ ਅਗਵਾਈ ਹੇਠ ਆਯੋਜਿਤ ਕੀਤਾ, ਜਿਸ 'ਚ ਕਾਲਜ ਦੇ 11 ਕੈਡਟਸ ਨੇ ਸੀ ਸਰਟੀਫਿਕੇਟ ਤੇ 11 ਕੈਡਟਸ ਨੇ ਬੀ ਸਰਟੀਫਿਕੇਟ ਪ੍ਰਾਪਤ ਕੀਤੇ | ਕਾਲਜ ਦੇ ਚੇਅਰਮੈਨ ਜਸਪਾਲ ਸਿੰਘ ਸੰਧੂ, ਸਮੂਹ ਮੈਨੇਜਮੈਂਟ ਤੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਰਚਨਾ ਮਹਿਰੋਕ ਨੇ ਐਨ. ਸੀ. ਸੀ. ਕੈਡਟਸ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਗੋਪੀ ਚੰਦ ਕਾਲਜ ਦਾ ਬੀ. ਏ. ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਹਰਪ੍ਰੀਤ ਜੋਸਨ ਹਲਕਾ ਅਬੋਹਰ ਦੇ ਕਾਂਗਰਸ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।