02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 25-12-2025
ਘੁਮਾਣ, 24 ਦਸੰਬਰ (ਬੰਮਰਾਹ)- ਸਿੱਖ ਨੌਜਵਾਨ ਸੇਵਕ ਸਭਾ ਨਵਾਂ ਬੱਲੜਵਾਲ ਇਲਾਕੇ ਦੀਆਂ ਸੰਗਤਾਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੀ ਅਗਵਾਈ 'ਚ 26 ਦਸੰਬਰ ਨੂੰ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ 5 ਤੋਂ 10 ਸਾਲ ਦੇ ਵਿਦਿਆਰਥੀਆਂ ਅਤੇ 11 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ 10 ਸਾਲ ਤੱਕ ਦੇ ਬੱਚਿਆਂ ਵਿਚੋਂ ਗੁਰਸਰਨ ਸਿੰਘ, ਅਸੀਸ ਕੌਰ, ਸ਼ੁਭਸੀਰਤ ਕੌਰ ਅਤੇ 11 ਤੋਂ 15 ਸਾਲ ਦੇ ਬੱਚਿਆਂ ਵਿਚੋਂ ਹਰਜੋਤ ਕੌਰ, ਗੁਰਕੰਵਲਦੀਪ ਸਿੰਘ, ਅਰਸ਼ਦੀਪ ਸਿੰਘ ਜੇਤੂ ਰਹੇ, ਜਿਨ੍ਹਾਂ ਨੂੰ 3100, 2100, 1100 ਦੀ ਨਗਦ ਰਾਸ਼ੀ ਦਿੱਤੀ ਗਈ ਅਤੇ ਸਨਮਾਨ ਚਿੰਨ ਦਿੱਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਤਰ੍ਹਾਂ 25 ਦਸੰਬਰ ਨੂੰ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਵਿਚ 8 ਤੋਂ 11 ਸਾਲ ਤੱਕ ਅਤੇ 14 ਤੋਂ 21 ਸਾਲ ਤੇ ਬੱਚੇ ਇਸ ਵਿਚ ਭਾਗ ਲੈ ਸਕਣਗੇ | 26 ਦਸੰਬਰ ਨੂੰ ਅਖੰਡ ਪਾਠ ਦੇ ਭੋਗ ਪੈਣਗੇ | ਉਪਰੰਤ 10 ਵਜੇ ਕੀਰਤਨ ਸਮਾਗਮ ਆਰੰਭ ਹੋਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸਿੰਘ ਸਾਹਿਬ ਗਿਆਨੀ ਭਾਈ ਬਲਜੀਤ ਸਿੰਘ, ਭਾਈ ਸੁਰਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਵਰਿਆਮ ਸਿੰਘ ਕਥਾਵਾਚਕ, ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਢਾਡੀ ਜਥਾ, ਬੀਬੀ ਰਾਜਵਿੰਦਰ ਕੌਰ ਬਟਾਲੇ ਵਾਲੇ, ਭਾਈ ਰਣਜੀਤ ਸਿੰਘ ਬੱਲੜਵਾਲ ਵਾਲੇ, ਭਾਈ ਦਿਆਲ ਸਿੰਘ ਆਦਿ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਪਹੁੰਚ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਇਨ੍ਹਾਂ ਸਮਾਗਮਾਂ ਦੌਰਾਨ ਸਿੱਖ ਇਤਿਹਾਸ ਨਾਲ ਸੰਬੰਧਿਤ ਵੱਡੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਅਕਾਲ ਹਸਪਤਾਲ ਰਈਆ ਤੇ ਘੁਮਾਣ ਵਲੋਂ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਸਿੱਖ ਨੌਜਵਾਨ ਸੇਵਕ ਸਭਾ, ਪਿੰਡ ਦੇ ਪਤਵੰਤੇ ਤੇ ਇਲਾਕੇ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਦੇ ਰਾਜ ਮੌਕੇ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਬਾਜਵਾ ਦੀ ਅਗਵਾਈ 'ਚ ਵੱਡਾ ਵਿਕਾਸ ਹੋਇਆ : ਰਵੀਨੰਦਨ ਸਿੰਘ ਬਾਜਵ... ਅਗਲੀ ਖ਼ਬਰ ਮਜ਼ਦੂਰ ਨਾਲ ਲੁੱਟ-ਖੋਹ ਕਰਨ ਵਾਲੇ ਤਿੰਨ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।