02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਜ਼ਦੂਰ ਨਾਲ ਲੁੱਟ-ਖੋਹ ਕਰਨ ਵਾਲੇ ਤਿੰਨ ਨਾਮਜ਼ਦ

ਅਜੀਤ ਡੈਸਕ 25-12-2025
ਘੁਮਾਣ, 24 ਦਸੰਬਰ (ਬੰਮਰਾਹ)-ਪਿੰਡ ਬੋਹਜਾ ਦੇ ਮਨਰੇਗਾ ਮਜ਼ਦੂਰ ਬਲਦੇਵ ਸਿੰਘ ਪੁੱਤਰ ਬੂਟਾ ਸਿੰਘ ਕੋਲੋਂ ਤਿੰਨ ਲੁਟੇਰਿਆਂ ਨੇ 6000 ਰੁਪਏ ਦੀ ਲੁੱਟ ਕੀਤੀ ਸੀ | ਥਾਣਾ ਘੁਮਾਣ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪੇਰੋਸ਼ਾਹ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਬੀਤੀ 18 ਦਸੰਬਰ ਨੂੰ ਸ਼ਾਮ 7 ਵਜੇ ਤਿੰਨ ਨੌਜਵਾਨਾਂ ਨੇ 6000 ਰੁਪਏ ਖੋਹ ਲਏ | ਨਗਦੀ ਖੋਹਣ ਵਾਲੇ ਤਿੰਨੇ ਨੌਜਵਾਨਾਂ ਨੂੰ ਉਸ ਨੇ ਪਹਿਚਾਣ ਲਿਆ ਸੀ | ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਦੇ ਬਿਆਨਾਂ 'ਤੇ ਗੁਰਵਿੰਦਰ ਸਿੰਘ ਗਿੰਨੀ ਪੁੱਤਰ ਬਲਦੇਵ ਸਿੰਘ ਵਾਸੀ ਪੇਰੋਸ਼ਾਹ, ਪੀਤਾ ਪੁੱਤਰ ਸ਼ਿੰਦਰ ਸਿੰਘ ਪਿੰਡ ਬੋਹਝਾ ਤੇ ਗੋਰਾ ਵਾਸੀ ਬੋਝਾ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਆਲ ਮਿਊਾਸਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀੲਸ਼ਨ ਵਲੋਂ ਨਗਰ ਕੌਂਸਲ ਦਫ਼ਤਰ ਵਿਖੇ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।