18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਿਵਲ ਹਸਪਤਾਲ ਬਟਾਲਾ ਵਿਖੇ 'ਕਲਮ ਛੋੜ' ਹੜਤਾਲ ਤੀਜੇ ਦਿਨ ਵੀ ਜਾਰੀ

ਅਜੀਤ ਡੈਸਕ 04-12-2025
ਬਟਾਲਾ, 3 ਦਸੰਬਰ (ਸਤਿੰਦਰ ਸਿੰਘ)- ਸਿਵਲ ਹਸਪਤਾਲ ਬਟਾਲਾ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਆਪਣੀਆਂ ਤਨਖਾਹਾਂ ਸਮੇਂ ਸਿਰ ਨਾ ਮਿਲਣ ਕਾਰਨ 'ਕਲਮ ਛੋੜ' ਹੜਤਾਲ ਤੀਜੇ ਦਿਨ ਵੀ ਜਾਰੀ, ਜਿਸ ਕਾਰਨ ਸਾਰੇ ਆਨਲਾਈਨ ਤੇ ਆਫਲਾਈਨ ਕੰਮ ਬੰਦ ਰਹੇ | ਇਸ ਨਾਲ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਬਲਾਕ ਬਟਾਲਾ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ ਜਦੋਂ ਤੱਕ ਸਾਡੀ 2 ਮਹੀਨੇ ਦੀ ਤਨਖਾਹ ਇਕੱਠੀ ਨਹੀਂ ਪੈਂਦੀ, ਹੜਤਾਲ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਅੱਜ ਐੱਮ.ਡੀ. ਨਾਲ ਮੀਟਿੰਗ ਵਿਚ ਜੇ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਕੱਲ੍ਹ ਪੂਰੇ ਪੰਜਾਬ ਦੇ ਐੱਨ.ਐੱਚ.ਐੱਮ. ਮੁਲਾਜ਼ਮ ਚੰਡੀਗੜ੍ਹ ਵਿਖੇ ਘਿਰਾਓ ਕਰਨਗੇ ਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਉਪ ਪ੍ਰਧਾਨ ਸੁਖਦੀਪ ਸਿੰਘ, ਦਲਜੀਤ ਕੌਰ ਪ੍ਰੈੱਸ ਸਕੱਤਰ, ਜਨਰਲ ਸਕੱਤਰ ਬਲਜਿੰਦਰ ਸਿੰਘ ਦੇ ਨਾਲ ਦਲਜੀਤ ਕੌਰ, ਸੋਨੀਆ, ਸਾਕਸ਼ੀ, ਡਾ. ਹਰਜਿੰਦਰ ਕੌਰ, ਸੀਮਾ, ਸਾਕਸ਼ੀ, ਮੋਨਿਕਾ, ਗੀਤਾ, ਤਰਸੇਮ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਤੋਂ 6 ਦਸੰਬਰ ਤੱਕ ਪੈਨਸ਼ਨਰਾਂ ਦੀ ਈ.ਕੇ.ਵਾਈ.ਸੀ. ਕੀਤੀ ਜਾਵੇਗੀ : ਜੋਗਿੰਦਰ ਸ਼ਰਮਾ ਅਗਲੀ ਖ਼ਬਰ ਗਹਿਣੇ ਚੋਰੀ ਕਰ ਕੇ ਕਰਜ਼ਾ ਲੈਣ ਵਾਲੇ ਮਾਂ-ਪੁੱਤ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।