ਧਾਰੀਵਾਲ, 3 ਦਸੰਬਰ (ਸਵਰਨ ਸਿੰਘ)- ਰਜੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਡਡਵਾਂ ਰੋਡ ਧਾਰੀਵਾਲ ਨੇ ਪੁਲਿਸ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਸਾਹਿਬ ਸਿੰਘ ਉਰਫ਼ ਮਿੱਠੂ ਪੁੱਤਰ ਜਗਜੀਤ ਸਿੰਘ ਵਾਸੀ ਡਡਵਾਂ ਰੋਡ ਧਾਰੀਵਾਲ ਦਾ ਉਸ ਦੇ ਘਰ ਆਉਣ-ਜਾਣ ਸੀ | ਸਾਹਿਬ ਸਿੰਘ ਨੇ ਨਵੰਬਰ 2024 ਵਿਚ ਮੁਦੱਈ ਦੇ ਘਰ ਉਸ ਦੀ ਗੈਰ ਮੌਜ਼ੂਦਗੀ ਵਿਚ ਸੋਨੇ ਦੇ ਗਹਿਣੇ ਚੋਰੀ ਕਰ ਕੇ ਆਪਣੀ ਮਾਤਾ ਸਵੀਟੀ ਨਾਲ ਸਲਾਹ ਕਰ ਕੇ 10 ਅਪ੍ਰੈਲ 2025 ਨੂੰ ਮਥੂਟ ਕੰਪਨੀ ਕੋਲੋਂ ਕਰੀਬ 15 ਤੋਲੇ ਸੋਨੇ 'ਤੇ 8,31,000 ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 17 ਮਈ 2025 ਨੂੰ ਕਰੀਬ ਸਾਢੇ 4 ਤੋਲੇ ਸੋਨਾ ਛੁਡਾ ਕਰਵਾ ਲਿਆ, ਜੋ ਹੁਣ ਉਕਤ ਕੰਪਨੀ ਪਾਸ ਲਗਪਗ 10 ਤੋਲੇ ਸੋਨੇ ਦਾ ਕਰਜ਼ਾ ਚੱਲ ਰਿਹਾ ਹੈ | ਇਸ ਤਰ੍ਹਾਂ ਦੋਸ਼ੀਆਂ ਨੇ ਮੁਦਈ ਨਾਲ ਧੋਖਾਧੜੀ ਕੀਤੀ ਹੈ, ਜਿਸ 'ਤੇ ਪੁਲਿਸ ਉੱਪ ਕਪਤਾਨ ਦਿਹਾਤੀ ਦੀ ਜਾਂਚ ਉਪਰੰਤ ਸਾਹਿਬ ਸਿੰਘ ਉਰਫ਼ ਮਿੱਠੂ ਪੁੱਤਰ ਜਗਜੀਤ ਸਿੰਘ ਤੇ ਸਵੀਟੀ ਪਤਨੀ ਜਗਜੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |