ਬਟਾਲਾ, 20 ਨਵੰਬਰ (ਸਤਿੰਦਰ ਸਿੰਘ)- 'ਔਜੀ ਹੱਬ' ਇਮੀਗੇ੍ਰਸ਼ਨ ਦੇ ਐਮ.ਡੀ. ਸ: ਹਰਮਨਜੀਤ ਸਿੰਘ ਕੰਗ ਨੇ ਇਕ ਹੋਰ ਵਿਦਿਆਰਥੀ ਅੰਸ਼ੂਮਨ ਤੂਰ ਦਾ ਆਸਟਰੇਲੀਆ ਲਈ ਸਟੱਡੀ ਵੀਜ਼ਾ ਲਗਵਾ ਕੇ ਉਸ ਨੂੰ ਸੌਂਪਦਿਆਂ ਕਿਹਾ ਕਿ ਸਾਡੀ ਸੰਸਥਾ ਹਰੇਕ ਵਿਦਿਆਰਥੀ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ | ਸ: ਕੰਗ ਨੇ ਕਿਹਾ ਕਿ ਵਾਰ-ਵਾਰ ਰਫਿਊਜ਼ ਵਾਲੇ ਵਿਦਿਆਰਥੀ ਬਿਲਕੁੱਲ ਘਬਰਾਉਣ ਨਾ, ਉਹ ਆਪਣੀ ਫਾਇਲ ਕੇਵਲ ਮਾਹਿਰ ਏਜੰਟਾਂ ਰਾਹੀਂ ਹੀ ਲਗਵਾਉਣ | ਉਨ੍ਹਾਂ ਦੱਸਿਆ ਕਿ 'ਔਜੀ ਹੱਬ' ਵਲੋਂ ਹਰ ਰੋਜ਼ ਵਿਦਿਆਰਥੀਆਂ ਦੇ ਆਸਟਰੇਲੀਆ ਤੇ ਹੋਰ ਦੇਸ਼ਾਂ ਦੇ ਧੜਾਧੜ ਵੀਜ਼ੇ ਲਗਵਾਏ ਜਾ ਰਹੇ ਹਨ | ਸ: ਕੰਗ ਨੇ ਦੱਸਿਆ ਕਿ ਵਿਦਿਆਰਥੀ ਅੰਸੂਮਨ ਤੂਰ ਦੀ ਫਾਈਲ ਸਾਡੀ ਸੰਸਥਾ ਦੇ ਮਿਹਨਤੀ ਸਟਾਫ਼ ਵਲੋਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਗਈ ਤੇ ਕੁਝ ਹੀ ਦਿਨਾਂ ਵਿਚ ਉਸ ਦਾ ਆਸਟਰੇਲੀਆ ਵਿਚ ਪੜ੍ਹਾਈ ਸਬੰਧੀ ਵੀਜ਼ਾ ਪ੍ਰਾਪਤ ਹੋਇਆ ਹੈ | ਸ: ਕੰਗ ਨੇ ਕਿਹਾ ਕਿ ਸਾਡੀ ਸੰਸਥਾ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੇ ਯੂ.ਕੇ. ਸਮੇਤ ਹੋਰ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਾਉਣ 'ਚ ਮੋਹਰੀ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜਾਂਦਾ, ਵੀਜ਼ਾ ਆਉਣ 'ਤੇ ਹੀ ਸਾਰੀ ਫ਼ੀਸ ਲਈ ਜਾਂਦੀ ਹੈ | ਐਮ.ਡੀ. ਕੰਗ ਨੇ ਅੱਗੇ ਕਿਹਾ ਕਿ ਨਵੰਬਰ ਇਨਟੇਕ ਦੇ 100 ਪ੍ਰਤੀਸ਼ਤ ਨਤੀਜੇ ਆਏ ਹਨ ਅਤੇ ਸਾਡਾ ਅਗਲਾ ਟੀਚਾ ਫਰਵਰੀ 2026 ਇਨਟੇਕ ਹੈ, ਜਿਸ ਲਈ ਦਾਖਲੇ ਚੱਲ ਰਹੇ ਹਨ ਜਿਨ੍ਹਾਂ ਵੀ ਵਿਦਿਆਰਥੀਆਂ ਨੇ 2025 ਵਿਚ ਕਿਸੇ ਵੀ ਬੋਰਡ ਤੋਂ +2 ਪਾਸ ਕੀਤੀ ਹੈ, ਉਹ ਓਵਰਆਲ 6.5 ਬੈਂਡ ਲੈ ਕੇ ਆਸਟਰੇਲੀਆ ਦਾ ਵੀਜਾ ਅਪਲਾਈ ਕਰ ਸਕਦੇ ਹਨ | ਐਮ.ਡੀ. ਹਰਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਔਜੀ ਹੱਬ' ਇਮੀਗ੍ਰੇਸ਼ਨ ਦੇ ਗੁਰਦਾਸਪੁਰ, ਬਟਾਲਾ ਅਤੇ ਅੰਮਿ੍ਤਸਰ ਵਿਚ ਸਫਲਤਾ ਪੂਰਵਕ ਦਫਤਰ ਚੱਲ ਰਹੇ ਹਨ |