02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੜਕ ਕਿਨਾਰੇ ਲੱਗੇ ਦਰੱਖਤਾਂ ਦੀ ਛਟਾਈ ਨਾ ਹੋਣ ਕਾਰਨ ਨਿੱਤ ਵਾਪਰ ਰਹੇ ਹਾਦਸੇ- ਲਾਧੂਪੁਰ/ਰੰਧਾਵਾ

ਸ਼ਾਹਪੁਰ ਕੰਢੀ, 1 ਨਵੰਬਰ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਸਟਾਫ ਕਾਲੋਨੀ ਵਿਚ ਸੜਕਾਂ ਦੇ ਕਿਨਾਰੇ ਲੱਗੇ ਦਰੱਖਤਾਂ ਕਟਾਈ ਛਟਾਈ ਨਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਤੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਦਰੱਖਤਾਂ ਦੀ ਪਿਛਲੇ ਲੰਮੇ ਸਮੇਂ ਤੋਂ ਕੋਈ ਕਟਾਈ ਛਟਾਈ ਨਹੀਂ ਹੋਈ। ਇਨ੍ਹਾਂ ਦਰੱਖਤਾਂ ਨੇ ਸੜਕ ਦਾ ਕਾਫੀ ਹਿੱਸਾ ਮਲ ਲਿਆ ਹੈ।

ਸਲਵਿੰਦਰ ਸਿੰਘ ਲਾਧੂਪੁਰ, ਗੁਰਿੰਦਰ ਸਿੰਘ ਰੰਧਾਵਾ 02-11-2026
ਸ਼ਾਹਪੁਰ ਕੰਢੀ, 1 ਨਵੰਬਰ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਸਟਾਫ ਕਾਲੋਨੀ ਵਿਚ ਸੜਕਾਂ ਦੇ ਕਿਨਾਰੇ ਲੱਗੇ ਦਰੱਖਤਾਂ ਕਟਾਈ ਛਟਾਈ ਨਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਤੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਦਰੱਖਤਾਂ ਦੀ ਪਿਛਲੇ ਲੰਮੇ ਸਮੇਂ ਤੋਂ ਕੋਈ ਕਟਾਈ ਛਟਾਈ ਨਹੀਂ ਹੋਈ। ਇਨ੍ਹਾਂ ਦਰੱਖਤਾਂ ਨੇ ਸੜਕ ਦਾ ਕਾਫੀ ਹਿੱਸਾ ਮਲ ਲਿਆ ਹੈ। ਦਰੱਖਤਾਂ ਦੀਆਂ ਵਧੀਆਂ ਹੋਈਆਂ ਟਾਹਣੀਆਂ ਆਵਾਜਾਈ ਪ੍ਰਭਾਵਿਤ ਕਰ ਰਹੀਆਂ ਹਨ। ਦੋ ਪਹੀਆ ਵਾਹਨ ਚਲਾਉਣ ’ ਚ ਭਾਰੀ ਮੁਸ਼ਕਿਲ ਆ ਰਹੀ ਹੈ। ਨਿੱਤ ਹਾਦਸੇ ਵਾਪਰ ਹਾਦਸੇ ਵਾਪਰ ਰਹੇ ਹਨ। ਸਾਹਮਣੇ ਤੋਂ ਆ ਰਹੀ ਗੱਡੀ ਸਾਫ ਦਿਖਾਈ ਨਹੀਂ ਦਿੰਦੀ। ਆਗੂਆਂ ਦਾ ਕਹਿਣਾ ਹੈ ਕਿ ਦਰੱਖਤਾਂ ਦੀ ਕਟਾਈ ਛਟਾਈ ਕਰਕੇ ਹਾਦਸੇ ਰੋਕੇ ਜਾ ਸਕਦੇ ਹਨ। ਉਨ੍ਹਾਂ ਡੈਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰੇ ਲੱਗੇ ਦਰੱਖਤਾਂ ਦੀ ਜਲਦੀ ਤੋਂ ਜਲਦੀ ਛਟਾਈ ਕਰਵਾਏ ਜਾਵੇ।
ਪਿਛਲੀ ਖ਼ਬਰ ਖੱਤਰੀ ਸਭਾ ਪਠਾਨਕੋਟ ਵਲੋਂ 210ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਾਜਰਾ ਦੀ ਵਿਦਿਆਰਥਣ ਨੇਹਾ ਨੇ ਬਲਾਕ ’ਚੋਂ ਤੀਸਰਾ ਸਥਾਨ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।