ਘੁਮਾਣ, 19 ਨਵੰਬਰ (ਬੰਮਰਾਹ)- ਪੈਨਸ਼ਨਰ ਅਤੇ ਸੋਸ਼ਲ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਸ਼੍ਰੀ ਹਰਿਗੋਬਿੰਦਪੁਰ ਦੀ ਇਕ ਮੀਟਿੰਗ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਹੋਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰ ਦਾ ਇਕ ਪ੍ਰਸ਼ਨੋਤਰੀ, ਕਵਿਤਾ ਤੇ ਭਾਸ਼ਣ ਮੁਕਾਬਲਾ 22 ਦਸੰਬਰ ਨੂੰ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘਮਾਣ ਵਿਖੇ ਕਰਵਾਇਆ ਜਾਵੇਗਾ | ਹਰੇਕ ਮੁਕਾਬਲੇ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ ਨੂੰ ਕ੍ਰਮਵਾਰ 1100, 800 ਤੇ 500 ਰੁਪਏ ਦੇ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ | ਇਹ ਜਾਣਕਾਰੀ ਇਸ ਸੰਸਥਾ ਦੇ ਅਹੁਦੇਦਾਰਾਂ ਸਵਿੰਦਰ ਸਿੰਘ ਵੀਲਾ ਬੱਜੂ, ਗੁਰਨਾਮ ਸਿੰਘ ਮੰਡ, ਹਰਪਾਲ ਸਿੰਘ ਭਗਤਪੁਰਾ ਤੇ ਦਿਲਬਾਗ ਸਿੰਘ ਬਸਰਾਵਾਂ ਨੇ ਦਿੱਤੀ | ਇਸ ਮੌਕੇ ਕਸ਼ਮੀਰ ਸਿੰਘ ਅਤੇਪੁਰ, ਜੋਗਿੰਦਰ ਸਿੰਘ ਦਕੋਹਾ, ਸੁਖਦੇਵ ਸਿੰਘ ਦਕੋਹਾ, ਗੁਰਦੇਵ ਸਿੰਘ ਨਾਗਰਾ, ਲਛਮੀ ਦਾਸ ਘੁਮਾਣ, ਪ੍ਰੇਮਜੀਤ ਸਿੰਘ ਭੱਟੀਵਾਲ, ਨਿਰਮਲ ਸਿੰਘ ਸ੍ਰੀ ਹਰਗੋਬਿੰਦਪੁਰ, ਜਸਵਿੰਦਰ ਸਿੰਘ ਪੱਡਾ, ਜਗੀਰ ਸਿੰਘ ਅੱਤੇਪੁਰ, ਨਿਰਮਲ ਸ੍ਰੀ ਹਰਗੋਬਿੰਦਪੁਰ, ਨਿਰਮਲ ਸਿੰਘ ਬਾਘੇ, ਪਿ੍ੰਸੀਪਲ ਦਿਲਬਾਗ ਸਿੰਘ ਪੰਡੋਰੀ, ਕੇਵਲ ਸਿੰਘ ਬਿਆਸ, ਹਰਦੇਵ ਸਿੰਘ ਪੱਡਾ, ਹਰਬੰਸ ਸਿੰਘ ਮੰਡਿਆਲਾ, ਦਰਸ਼ਨ ਕੁਮਾਰ ਘੁਮਾਣ, ਦਲੇਰਜੀਤ ਕੌਰ ਆਦਿ ਹਾਜ਼ਰ ਸਨ |