18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਯੋਗਾ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਕਰਵਾਏ 6ਵੇਂ ਰਾਜ ਪੱਧਰੀ ਮੁਕਾਬਲਿਆਂ 'ਚ ਆਰ.ਡੀ. ਖੋਸਲਾ ਸਕੂਲ ਦੀ ਬੱਲੇ-ਬੱਲੇ

ਅਜੀਤ ਡੈਸਕ 20-11-2025
ਬਟਾਲਾ, 19 ਨਵੰਬਰ (ਸਤਿੰਦਰ ਸਿੰਘ)- ਯੋਗ ਸਪੋਰਟਸ ਐਸੋਸੀਏਸ਼ਨ ਪੰਜਾਬ ਵਲੋਂ ਛੇਵਾਂ ਰਾਜ-ਪੱਧਰੀ ਯੋਗ ਮੁਕਾਬਲਾ, ਜੋ ਐਸ.ਐਲ. ਭਵਨ ਸਕੂਲ ਅੰਮਿ੍ਤਸਰ ਵਿਖੇ ਕਰਵਾਇਆ ਗਿਆ, ਵਿਚ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕਡਰੀ ਸਕੂਲ ਬਟਾਲਾ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਇਸ ਮੁਕਾਬਲੇ ਵਿਚ ਆਰ.ਡੀ. ਖੋਸਲਾ ਸਕੂਲ ਦੀਆਂ ਵਿਦਿਆਰਥਣਾਂ ਅਨੁਰੀਤ ਕੌਰ ਮੱਲ੍ਹੀ, ਖੁਸ਼ਮੀਤ ਕੌਰ ਮੱਲ੍ਹੀ, ਮਨੂਲੀਨ ਕੌਰ, ਪ੍ਰਭਲੀਨ ਕੌਰ ਤੇ ਰਾਜਵੀਰ ਕੌਰ ਨੇ ਟੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ ਤੇ 5 ਸੋਨੇ ਦੇ ਤਗਮੇ ਹਾਸਲ ਕੀਤੇ | ਆਰਟਿਸਟਿਕ ਪੇਅਰ ਯੋਗ ਅਬਵ 15 'ਚ ਖੁਸ਼ਮੀਤ ਕੌਰ ਮੱਲ੍ਹੀ ਤੇ ਮਨੂਲੀਨ ਕੌਰ ਮੱਲ੍ਹੀ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸੋਨੇ ਦੇ ਤਗਮੇ ਜਿੱਤੇ | ਆਰਟਿਸਟਿਕ ਪੇਅਰ ਯੋਗ ਅੰਡਰ 15 ਵਿਚ ਅਨੁਰੀਤ ਕੌਰ ਮੱਲ੍ਹੀ ਤੇ ਰਾਜਵੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਬੈਸਟ ਯੋਗਨੀ ਐਵਾਰਡ 'ਚ ਅਨੁਰੀਤ ਕੌਰ ਮੱਲ੍ਹੀ ਨੇ ਤੀਜਾ ਸਥਾਨ ਹਾਸਲ ਕੀਤਾ ਤੇ ਪ੍ਰਸਿੱਧ ਯੋਗਨੀ ਐਵਾਰਡ ਦੀ ਟਰਾਫੀ ਹਾਸਲ ਕੀਤੀ | ਇਸ ਤਰ੍ਹਾਂ ਇਸ ਮੁਕਾਬਲੇ ਵਿਚ ਯੋਗ ਦੀਆਂ ਵਿਦਿਆਰਥਣਾਂ ਨੇ ਕੁੱਲ 9 ਸੋਨੇ ਦੇ ਤਗਮੇ ਤੇ ਇਕ ਟਰਾਫੀ ਹਾਸਲ ਕਰ ਕੇ ਇਕ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ | ਸਕੂਲ ਚੇਅਰਮੈਨ ਸ੍ਰੀ ਅਰਵਿੰਦ ਖੋਸਲਾ, ਪ੍ਰਧਾਨ ਸ੍ਰੀ ਅਜੇ ਖੋਸਲਾ, ਪਿ੍ੰਸੀਪਲ ਡਾਕਟਰ ਬਿੰਦੂ ਭੱਲਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਯੋਗ ਅਧਿਆਪਕ ਸ੍ਰੀ ਵਿਨਯ ਪੁਸ਼ਕਰਨਾ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਤੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ 'ਚ ਮਨੁੱਖੀ ਮਨ ਨੂੰ ਸਰੀਰਕ ਤੇ ਮਾਨਸਿਕ ਚੈਨ ਦੇਣ ਲਈ ਯੋਗ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਚ ਜਲਦੀ ਹੀ ਇਕ ਹਾਈਟੈੱਕ ਯੋਗ ਯੂਨਿਟ ਸਥਾਪਿਤ ਕੀਤੀ ਜਾਏਗੀ ਤਾਂ ਜੋ ਸਕੂਲ ਦੇ ਵਿਦਿਆਰਥੀ ਭਵਿੱਖ ਵਿਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ 1 ਕਰੋੜ 5 ਲੱਖ ਰੁਪਏ ਦੀ ਲਾਗਤ ਵਾਲੇ ਲਾਈਟ ਪ੍ਰਾਜੈਕਟ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪ੍ਰੀਖਿਆ ਡਿਊਟੀ ਦੇ ਕੇ ਜਾ ਰਹੇ ਪ੍ਰੋਫੈਸਰ ਨੂੰ ਅਣਪਛਾਤਿਆਂ ਨੇ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।