18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ 72ਵਾਂ ਸਹਿਕਾਰਤਾ ਸਪਤਾਹ ਮਨਾਇਆ

ਅਜੀਤ ਡੈਸਕ 20-11-2025
ਬਟਾਲਾ, 19 ਨਵੰਬਰ (ਸਤਿੰਦਰ ਸਿੰਘ)- ਅੱਜ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ 72ਵਾਂ ਸਹਿਕਾਰਤਾ ਸਪਤਾਹ ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਦੀ ਅਗਵਾਈ ਵਿਚ ਮਨਾਇਆ ਗਿਆ | ਉਨ੍ਹਾਂ ਸਹਿਕਾਰਤਾ ਲਹਿਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲਹਿਰ ਨਿੱਜੀ ਸੈਕਟਰ ਵਲੋਂ ਜਨਤਾ ਤੇ ਕਿਸਾਨਾਂ ਦੀ ਹੁੰਦੀ ਲੁੱਟ-ਖਸੁੱਟ ਨੂੰ ਰੋਕਣ ਤੇ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਸੰਵਿਧਾਨਕ ਤੌਰ 'ਤੇ ਲਾਗੂ ਕੀਤੀ ਗਈ ਤੇ ਇਸ ਲਹਿਰ ਨਾਲ ਦੇਸ਼ ਨੂੰ ਵਿੱਤੀ ਸੰਕਟ 'ਚੋਂ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਨਵੇਂ ਸ਼ੂਗਰ ਪਲਾਂਟ ਦੇ ਨਾਲ ਉਸਾਰੀ ਕੀਤੇ ਗਏ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਵਿਚ ਬਗਾਸ, ਪੈਡੀ ਸਟਰਾਅ, ਪੈਡੀ ਵੇਸਟ ਦੀ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਪੈਦਾ ਹੋਣ ਵਾਲੀ ਬਿਜਲੀ ਥਰਮਲ ਪਲਾਂਟ ਜਿਸ 'ਚ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ, ਦੇ ਮੁਕਾਬਲੇ ਘੱਟ ਪ੍ਰਦੂਸ਼ਣ ਫਲਾਉਣ ਵਾਲੀ ਹੋਵੇਗੀ | ਉਨ੍ਹਾਂ ਦੱਸਿਆ ਕਿ ਮਿੱਲ ਵਲੋਂ ਬੋਟ ਬੇਸ 'ਤੇ ਲਗਾਏ ਗਏ ਬਾਇਓ ਸੀ.ਐਨ.ਜੀ. ਪਲਾਂਟ ਰਾਹੀਂ ਪੈਦਾ ਕੀਤੀ ਜਾਣ ਵਾਲੀ ਗੈਸ ਤੇਲ ਕੰਪਨੀਆਂ ਵਲੋਂ ਮੁਹੱਈਆ ਕੀਤੀ ਜਾ ਰਹੀ ਗੈਸ ਨਾਲੋਂ ਘੱਟ ਪ੍ਰਦੂਸ਼ਤ ਹੋਵੇਗੀ, ਕਿਉਂਕਿ ਇਸ ਦੀ ਪੈਦਾਵਾਰ ਲਈ ਪੈਸਟੀਸਾਈਡ ਦੀ ਜਗ੍ਹਾ ਸ਼ੂਗਰ ਮਿੱਲ ਤੋਂ ਪੈਦਾ ਹੋਣ ਵਾਲੀ ਪ੍ਰੈੱਸ ਮੱਡ ਤੋਂ ਤਿਆਰ ਕੀਤੀ ਜਾਵੇਗੀ, ਜੋ ਕਿ ਰਾਜ ਸਰਕਾਰ ਦੀ ਗਰੀਨ ਊਰਜਾ ਨੂੰ ਬੜਾਵਾ ਦੇਣ ਵਿਚ ਸਹਾਈ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2025-26 ਦੌਰਾਨ ਮਿੱਲ ਦੇ ਏਰੀਏ ਵਿਚ 1000 ਨਵੇਂ ਬੂਟੇ ਲਗਾਏ ਗਏ ਹਨ ਤੇ ਆਉਣ ਵਾਲੇ ਸਮੇਂ ਦੌਰਾਨ 2000 ਬੂਟੇ ਹੋਰ ਲਗਾਏ ਜਾਣ ਦੀ ਤਜਵੀਜ ਹੈ, ਜਿਹੜੇ ਕਿ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਗਤੀਵਿਧੀਆਂ ਤਹਿਤ ਗਰੀਨ ਅਨਰਜੀ ਨੂੰ ਹਾਸਿਲ ਕਰਨ 'ਚ ਸਹਾਈ ਸਿੱਧ ਹੋਣਗੇ | ਉਨ੍ਹਾਂ ਮਿੱਲ ਦੇ ਕਰਮਚਾਰੀਆਂ ਤੇ ਗੰਨਾ ਕਾਸ਼ਤਕਾਰਾਂ ਨੂੰ ਸਹਿਕਾਰੀ ਖੰਡ ਮਿੱਲ ਬਟਾਲਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਸਮੇਂ ਪਵਿੱਤਰ ਸਿੰਘ ਬੱਲ ਸੀਸੀਡੀਓ, ਸਲਵਿੰਦਰ ਸਿੰਘ ਰੰਧਾਵਾ ਸੁਪਰਡੈਂਟ, ਬਲਜਿੰਦਰ ਸਿੰਘ ਪੀਏ, ਕਿ੍ਪਾਲ ਸਿੰਘ ਘੁੰਮਣ ਪੀਏ, ਅਜੀਤ ਸਿੰਘ ਸਕਿਊਰਿਟੀ ਅਫਸਰ, ਹਰੀਸ਼ ਵਧਵਾ ਸਹਾਇਕ ਲੇਖਾ ਅਫਸਰ, ਅੰਮਿ੍ਤਗੁਰਇਕਬਾਲ ਸਿੰਘ ਹੈੱਡ ਟਾਈਮ ਕੀਪਰ, ਦਵਿੰਦਰ ਸਿੰਘ ਖਰੀਦ ਇੰਚਾਰਜ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਕਰਮਚਾਰੀ, ਵਰਕਰ ਤੇ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੀਖਿਆ ਡਿਊਟੀ ਦੇ ਕੇ ਜਾ ਰਹੇ ਪ੍ਰੋਫੈਸਰ ਨੂੰ ਅਣਪਛਾਤਿਆਂ ਨੇ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।