ਪਠਾਨਕੋਟ, 19 ਨਵੰਬਰ (ਸੰਧੂ)- ਜੈ ਮਾਂ ਜਗਦੰਬੇ ਸੇਵਾ ਸਮਿਤੀ ਨੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਹਵਨ ਯੱਗ ਤੇ ਭੰਡਾਰਾ ਲਗਾਇਆ ਗਿਆ | ਪਹਿਲਾ ਸਮਾਗਮ ਹਵਨ ਯੱਗ ਵਿਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਉਨ੍ਹਾਂ ਦੀ ਪਤਨੀ ਰੇਵਾ ਸ਼ਰਮਾ, ਕੌਂਸਲਰ ਨਿਤਿਨ ਮਹਾਜਨ ਲਾਡੀ ਤੇ ਰੇਖਾ ਗਰਗ ਨੇ ਸ਼ਿਰਕਤ ਕੀਤੀ | ਸਾਰੇ ਮੈਂਬਰਾਂ ਅਤੇ ਮਹਿਮਾਨਾਂ ਨੇ ਹਵਨ ਯੱਗ 'ਚ ਆਹੂਤੀਆਂ ਪਾਈਆਂ | ਇਸ ਤੋਂ ਬਾਅਦ ਭੰਡਾਰੇ ਦਾ ਉਦਘਾਟਨ ਕੰਨਿਆ ਪੂਜਨ ਨਾਲ ਚੇਅਰਮੈਨ ਸਤੀਸ਼ ਮਹੇਂਦਰੂ ਨੇ ਕੀਤਾ | ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਨੇ ਦੱਸਿਆ ਕਿ ਸਮਿਤੀ ਵਲੋਂ 22 ਨਵੰਬਰ ਨੂੰ ਮਹਾਂਮਾਈ ਦੀ ਚੌਕੀ ਕਰਵਾਈ ਜਾਵੇਗੀ | ਜੰਮੂ ਤੋਂ ਪ੍ਰਸਿੱਧ ਭਜਨ ਗਾਇਕਾ ਸੋਨਾਲੀ ਡੋਗਰਾ ਮਹਾਂਮਾਈ ਦੀ ਉਸਤਤ ਵਿਚ ਗਾਉਣਗੇ | ਇਸ ਮੌਕੇ ਆਰ.ਕੇ. ਖੰਨਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਮੇਅਰ ਪੰਨਾ ਲਾਲ ਭਾਟੀਆ, ਚੇਅਰਮੈਨ ਸਤੀਸ਼ ਮਹਿੰਦਰੂ, ਸੀ.ਐੱਸ. ਲਾਇਲਪੁਰੀ, ਲਾਇਨਜ਼ ਕਲੱਬ ਦੇ ਗਵਰਨਰ ਰਾਜੀਵ ਖੋਸਲਾ, ਰਾਕੇਸ਼ ਅਗਰਵਾਲ, ਡਾ: ਕੇ.ਡੀ. ਸਿੰਘ, ਡਾ: ਤਰਸੇਮ ਸਿੰਘ, ਮਨੋਜ ਲੋਹੀਆ, ਸ਼ਰਨਜੀਤ ਸਿੰਘ ਗੋਰਾਇਆ, ਮਨਮੋਹਨ ਸਿੰਘ, ਸੁਰੇਸ਼ ਜਨਾਬ, ਨਰੇਂਦਰ ਸਿੰਘ ਜਨਾਬ, ਰਾਜਪਾਲ ਸਿੰਘ ਰਾਜੂ, ਡਾ: ਤਿਰਲੋਕ ਨੰਦਾ, ਓਮ ਪ੍ਰਕਾਸ਼, ਗੁਰਦੇਵ ਸਿੰਘ ਜੌਹਲ, ਮਨਜੀਤ ਸਿੰਘ ਮੁਲਤਾਨੀ, ਅਸੀਮ ਕੁਮਾਰ, ਰਾਜੇਸ਼ ਮੰਗਲ, ਬਲਜੀਤ ਸਿੰਘ, ਰਵੀ ਗਾਂਧੀ, ਭੁਵਨੇਸ਼ ਕੁਮਾਰ, ਬਲਬੀਰ ਕੁਮਾਰ ਤੇ ਹੋਰ ਮੈਂਬਰ ਹਾਜ਼ਰ ਸਨ |