18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪਿੰਡ ਮਨਵਾਲ ਦੀ ਉੱਤਮ ਗਾਰਡਨ ਕਾਲੋਨੀ ਦੇ ਵਾਸੀਆਂ ਨੇ ਗਲੀ ਦੀ ਨੁਹਾਰ ਬਦਲੀ

ਅਜੀਤ ਡੈਸਕ 20-11-2025
ਪਠਾਨਕੋਟ, 19 ਨਵੰਬਰ (ਸੰਧੂ)- ਪਿੰਡ ਮਨਵਾਲ ਦੀ ਉੱਤਮ ਗਾਰਡਨ ਕਾਲੋਨੀ ਦੇ ਵਾਸੀਆਂ ਨੇ ਖ਼ੁਦ ਹੀ 16 ਲੱਖ ਦੀ ਲਾਗਤ ਨਾਲ ਗਲੀ ਦੀ ਨੁਹਾਰ ਬਦਲਣ ਦੀ ਮਿਸਾਲ ਕਾਇਮ ਕੀਤੀ ਹੈ | ਗਲੀ ਦੇ ਵਾਸੀਆਂ ਨੇ ਸ਼ੁਕਰਾਨੇ ਵਜੋਂ ਹਵਨ ਕਰਵਾਇਆ ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਠਾਕੁਰ ਸ਼ੇਰ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ ਉਨ੍ਹਾਂ ਦੇ ਪੁੱਤਰਾਂ ਐਡਵੋਕੇਟ ਠਾਕੁਰ ਰਵਿੰਦਰ ਸਿੰਘ, ਸਵਰਨ ਸਿੰਘ, ਕਰਨ ਸਿੰਘ ਤੇ ਪਰਿਵਾਰਕ ਮੈਂਬਰਾਂ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਕੋਲੋਂ ਕਰਵਾਇਆ | ਪ੍ਰਧਾਨ ਹਰਮੀਤ ਸਿੰਘ ਤੇ ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲੋਨੀ ਕਈ ਸਾਲਾਂ ਤੋਂ ਵੱਸੀ ਹੋਈ ਸੀ | ਗਲੀ ਨੂੰ ਕੋਈ ਸਿੱਧਾ ਰਸਤਾ ਨਹੀਂ ਸੀ ਅਤੇ ਜੋ ਰਸਤਾ ਸੀ, ਉਹ ਵੀ ਇਨ੍ਹਾਂ ਤੰਗ ਸੀ ਕਿ ਉੱਥੋਂ ਲੰਘਣਾ ਬਹੁਤ ਮੁਸ਼ਕਿਲ ਸੀ | ਉਨ੍ਹਾਂ ਨੇ ਸਵਰਗੀ ਸ਼ੇਰ ਸਿੰਘ ਦੇ ਪੁੱਤਰਾਂ ਨਾਲ ਸੰਪਰਕ ਕਰਕੇ ਰਸਤੇ ਨੂੰ 30 ਫੁੱਟ ਚੌੜਾ ਕਰਵਾ ਲਿਆ ਜੋ ਕਿ ਸਿੱਧਾ ਪਠਾਨਕੋਟ-ਜੁਗਿਆਲ ਸੜਕ ਨਾਲ ਲਿੰਕ ਹੋ ਗਿਆ | ਇਸ ਤਰ੍ਹਾਂ ਇਹ ਗਲੀ ਹੁਣ ਸਿੱਧੀ ਹੋ ਗਈ ਹੈ | ਹੁਣ ਇਸ ਰਸਤੇ ਉੱਪਰ ਇੰਟਰਲਾਕਿੰਗ ਟਾਈਲਾਂ ਲਾ ਕੇ ਇਸ ਦਾ ਸੁੰਦਰੀਕਰਨ ਕਰ ਦਿੱਤਾ ਗਿਆ ਜਿਸ ਤਹਿਤ ਸਟਰੀਟ ਲਾਈਟਾਂ ਲਗਵਾਈਆਂ, ਫੁੱਲ ਬੂਟੇ ਲਗਾਏ ਗਏ, ਬਜ਼ੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਤੇ ਕੂੜਾ ਸਮੇਟਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ | ਮਨਵਾਲ ਪਿੰਡ ਦੇ ਸਰਪੰਚ ਰਾਜੇਸ਼ ਸ਼ਰਮਾ ਉਰਫ਼ ਪਿੰਕੂ ਨੇ ਠਾਕੁਰ ਪਰਿਵਾਰ ਤੇ ਇਲਾਕਾ ਨਿਵਾਸੀਆਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਅੰਤ 'ਚ ਅਤੁੱਟ ਲੰਗਰ ਵਰਤਾਇਆ ਗਿਆ | ਸਮਾਗਮ ਵਿਚ ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ, ਸ਼ਸ਼ੀਕਾਂਤ, ਮਾਸਟਰ ਸੋਮਨਾਥ, ਸੁਰਿੰਦਰ ਸਿੰਘ, ਡਾ: ਰਾਜਿੰਦਰ ਕੁਮਾਰ, ਗੁਲਸ਼ਨ ਸ਼ਰਮਾ, ਅਸ਼ਵਨੀ ਸ਼ਰਮਾ, ਸੁਰਿੰਦਰ ਮੋਹਨ, ਸ਼ਾਮ ਲਾਲ ਖਜੂਰੀਆ, ਕਮਲਾ ਸੈਣੀ, ਬਲਬੀਰ ਸਿੰਘ ਇੰਸਪੈਕਟਰ, ਅਯੁੱਧਿਆ ਪ੍ਰਕਾਸ਼, ਗੁਰਦੀਪ ਸਿੰਘ, ਅਕਸ਼ੈ ਕੁਮਾਰ, ਐਡਵੋਕੇਟ ਅਜੇ ਸ਼ਰਮਾ, ਮਾਸਟਰ ਰਵੀ, ਮਾਸਟਰ ਰਮੇਸ਼, ਅਮਨ, ਰਾਜੇਸ਼ ਵਡੈਹਰਾ, ਕਮਲਾ ਸੈਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਤੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਲਈ ਜਥਾ ਹੋਇਆ ਰਵਾਨਾ ਅਗਲੀ ਖ਼ਬਰ 2027 'ਚ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਬਣਾਏਗਾ : ਇਕਬਾਲ ਸਿੰਘ ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।