ਸ਼ਾਹਪੁਰ ਕੰਢੀ, 19 ਨਵੰਬਰ (ਰਣਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਨਸ਼ੇ ਨੰੂ ਜੜ੍ਹ ਤੋਂ ਖ਼ਤਮ ਕਰਨ ਦੇ ਮੰਤਵ ਨਾਲ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਆਨਲਾਈਨ ਸੂਚਨਾ ਮਿਲਣ 'ਤੇ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੰੂ ਚਿੱਟਾ ਪੀਂਦੇ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਨਰੇਸ਼ ਕੁਮਾਰ ਨੇ ਪੁਲਿਸ ਪਾਰਟੀ ਨਾਲ ਟੀ-ਵਨ ਚੌਕ ਵਿਖੇ ਵਾਹਨਾਂ ਦੀ ਚੈਕਿੰਗ ਕਰਨ ਲਈ ਨਾਕਾ ਲਗਾਇਆ ਹੋਇਆ ਸੀ ਕਿ ਆਨਲਾਈਨ ਸੂਚਨਾ ਮਿਲੀ ਕਿ ਇਕ ਵਿਅਕਤੀ ਰਣਜੀਤ ਸਾਗਰ ਡੈਮ ਦੇ ਖੰਡਰ ਬਣੇ ਯੂ-ਵਨ ਦੇ ਕਵਾਟਰ ਵਿਚ ਨਸ਼ਾ ਕਰ ਰਿਹਾ ਹੈ | ਜਦੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਵਿਅਕਤੀ ਨੇ ਪੁਲਿਸ ਨੰੂ ਦੇਖ ਕੇ ਸਾਮਾਨ ਸੁੱਟ ਦਿੱਤਾ | ਪੁਲਿਸ ਨੇ ਸਿਲਵਰ ਪੇਪਰ, 10 ਰੁਪਏ ਦਾ ਨੋਟ ਜੋ ਕਿ ਗੋਲ ਹੋਇਆ ਸੀ, ਜ਼ਬਤ ਕਰ ਲਿਆ | ਪੁਲਿਸ ਨੇ ਉਕਤ ਵਿਅਕਤੀ ਜਸਬੀਰ ਕੁਮਾਰ ਪੁੱਤਰ ਰਤਨ ਲਾਲ ਨਿਵਾਸੀ ਮਾਧੋਪੁਰ ਨੰੂ ਕਾਬੂ ਕਰ ਲਿਆ ਹੈ | ਦੂਸਰੇ ਮਾਮਲੇ 'ਚ ਏ.ਐਸ.ਆਈ. ਧਰਮ ਪਾਲ ਨੇ ਆਨਲਾਈਨ ਸ਼ਿਕਾਇਤ 'ਤੇ ਟੀ-ਫੌਰ ਦੇ ਖੰਡਰ ਕਵਾਟਰਾਂ 'ਚੋਂ ਸ਼ਕਤੀ ਕੁਮਾਰ ਪੁੱਤਰ ਚੰਦਾ ਰਾਮ ਨਿਵਾਸੀ ਸੁਜਾਨਪੁਰ ਨੰੂ ਚਿੱਟਾ ਪੀਂਦੇ ਹੋਏ ਕਾਬੂ ਕੀਤਾ | ਪੁਲਿਸ ਨੇ ਦੋਹਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤ ੀਹੈ |