25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਦੇ ਮੋਂਟੇਸਰੀ ਵਿੰਗ ਵਲੋਂ ਪਿਕਨਿਕ ਮਨਾਈ <br/>

ਅਜੀਤ ਡੈਸਕ 19-11-2025
ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-ਸੀ.ਬੀ.ਐਸ.ਸੀ. ਨਵੀਂ ਦਿੱਲੀ ਨਾਲ ਐਫਿਲੀਏਟਡ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਦੇ ਮੋਂਟੇਸਰੀ ਵਿੰਗ ਵਲੋਂ ਬੱਚਿਆਂ ਲਈ ਇਕ ਵਿਸ਼ੇਸ਼ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਉਦੇਸ਼ ਬੱਚਿਆਂ ਨੂੰ ਕਲਾਸਾਂ-ਕਮਰੇ ਤੋਂ ਬਾਹਰ ਨਵੇਂ ਤਜਰਬਿਆਂ ਨਾਲ ਜੋੜ ਕੇ ਉਨ੍ਹਾਂ ਦੇ ਸਮੂਹਿਕ ਵਿਕਾਸ ਨੂੰ ਮਜ਼ਬੂਤ ਬਣਾਉਣਾ ਸੀ | ਇਸ ਪਿਕਨਿਕ ਲਈ ਬੱਚਿਆਂ ਨੂੰ ਸ਼ਹਿਰ ਦੇ ਪ੍ਰਸਿੱਧ ਫਿਸ਼ ਪਾਰਕ, ਗੁਰਦਾਸਪੁਰ ਲਿਜਾਇਆ ਗਿਆ, ਜੋ ਆਪਣੇ ਸੁੰਦਰ ਵਾਤਾਵਰਣ ਅਤੇ ਬੱਚਿਆਂ ਲਈ ਆਕਰਸ਼ਕ ਖੇਡਣ ਵਾਲੀਆਂ ਸੁਵਿਧਾਵਾਂ ਲਈ ਜਾਣਿਆ ਜਾਂਦਾ ਹੈ | ਸਵੇਰੇ ਹੀ ਬੱਚੇ ਰੰਗ-ਬਰੰਗੇ ਵਰਦੀਆਂ ਅਤੇ ਖਿੜੇ ਚਿਹਰਿਆਂ ਨਾਲ ਸਕੂਲ ਵਿਚ ਇਕੱਠੇ ਹੋਏ | ਅਧਿਆਪਕਾਂ ਦੀ ਦੇਖ-ਭਾਲ ਹੇਠ ਬੱਚਿਆਂ ਨੂੰ ਬੱਸਾਂ ਰਾਹੀਂ ਪਾਰਕ ਲਈ ਰਵਾਨਾ ਕੀਤਾ ਗਿਆ | ਪਾਰਕ ਪਹੁੰਚਦੇ ਹੀ ਬੱਚਿਆਂ ਦੀ ਖੁਸ਼ੀ ਦੇ ਝੋਲੇ ਹੋਰ ਵੀ ਚੜ੍ਹ ਗਏ | ਉਨ੍ਹਾਂ ਉੱਥੇ ਮੌਜੂਦ ਸਲਾਈਡਾਂ, ਝੂਲਿਆਂ, ਮੈਰੀ-ਗੋ-ਰਾਊਾਡ ਅਤੇ ਹੋਰ ਮਜ਼ੇਦਾਰ ਗਤੀਵਿਧੀਆਂ ਦਾ ਪੂਰਾ ਮਜ਼ਾ ਲਿਆ | ਬੱਚੇ ਸਮੂਹਾਂ ਵਿਚ ਖੇਡਦੇ ਹੋਏ ਆਪਸੀ ਦੋਸਤੀ ਤੇ ਟੀਮ ਵਰਕ ਦੇ ਗੁਣ ਵੀ ਸਿੱਖਦੇ ਨਜ਼ਰ ਆਏ | ਅਧਿਆਪਕਾਂ ਨੇ ਬੱਚਿਆਂ ਨੂੰ ਪਾਰਕ ਵਿਚ ਮੌਜ਼ੂਦ ਵੱਖ-ਵੱਖ ਮੱਛੀਆਂ ਦੀਆਂ ਕਿਸਮਾਂ, ਉਨ੍ਹਾਂ ਦੀ ਸੰਭਾਲ ਅਤੇ ਜਲ ਜੀਵਨ ਬਾਰੇ ਸੌਖੇ ਤਰੀਕੇ ਨਾਲ ਜਾਣਕਾਰੀ ਦਿੱਤੀ ਤਾਂ ਜੋ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ ਵੀ ਮਿਲੇ | ਇਸ ਦੌਰਾਨ ਬੱਚਿਆਂ ਨੂੰ ਤਾਜ਼ਾ ਤੇ ਪੋਸ਼ਟਿਕ ਖਾਣਾ ਖਵਾਇਆ ਗਿਆ, ਜਿਨ੍ਹਾਂ ਨੂੰ ਉਹ ਬੜੀ ਖੁਸ਼ੀ ਨਾਲ ਖਾਂਦੇ ਅਤੇ ਆਪਣੇ ਦੋਸਤਾਂ ਨਾਲ ਸਾਂਝੇ ਕਰਦੇ ਨਜ਼ਰ ਆਏ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਪਿਕਨਿਕਾਂ ਬੱਚਿਆਂ ਦੇ ਮਾਨਸਿਕ, ਸਰੀਰਕ ਤੇ ਸਮਾਜਿਕ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ | ਉਨ੍ਹਾਂ ਅਧਿਆਪਕਾਂ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਖੁਸ਼ੀ ਨੂੰ ਪਹਿਲ ਦੇਂਦਿਆਂ ਪੂਰਾ ਦਿਨ ਸਮਰਪਿਤ ਕੀਤਾ |

ਪਿਛਲੀ ਖ਼ਬਰ ਨਸ਼ੇ ਦੀ ਖੇਪ ਪਹੁੰਚਾਉਣ ਆਏ 2 ਨੌਜਵਾਨ ਗਿ੍ਫ਼ਤਾਰ 492 ਗ੍ਰਾਮ ਹੈਰੋਇਨ ਅਤੇ 446 ਗ੍ਰਾਮ ਆਈਸ ਬਰਾਮਦ <br/> ਅਗਲੀ ਖ਼ਬਰ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਲੋਕਾਂ ਨੂੰ ਦੇ ਰਿਹੈ ਆਧੁਨਿਕ ਸਿਹਤ ਸਹੂਲਤਾਂ-ਡਾਕਟਰ ਸਿਮਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।