25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਲੋਕਾਂ ਨੂੰ ਦੇ ਰਿਹੈ ਆਧੁਨਿਕ ਸਿਹਤ ਸਹੂਲਤਾਂ-ਡਾਕਟਰ ਸਿਮਰਨ <br/>

ਅਜੀਤ ਡੈਸਕ 19-11-2025
ਧਿਆਨਪੁਰ, 18 ਨਵੰਬਰ (ਕੁਲਦੀਪ ਸਿੰਘ ਸੋਨੂੰ)-ਸਰਹੱਦੀ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਦੇ ਕੇ ਸੈਂਕੜੇ ਜ਼ਿੰਦਗੀਆਂ ਬਚਾਉਣ ਦਾ ਕੰਮ ਕਰ ਰਿਹਾ ਹੈ 'ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ', ਕਿਉਂਕਿ ਜੋ ਆਧੁਨਿਕ ਸਿਹਤ ਸਹੂਲਤਾਂ ਅੰਮਿ੍ਤਸਰ, ਜਲੰਧਰ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿਚ ਮਿਲਦੀਆਂ ਸਨ, ਉਹ ਹੁਣ ਇਸ ਧਿਆਨਪੁਰ ਸਰਹੱਦੀ ਇਲਾਕੇ ਵਿਚ ਮਿਲ ਰਹੀਆਂ ਹਨ | ਇਹ ਪ੍ਰਗਟਾਵਾ ਨਿਊ ਬਾਵਾ ਲਾਲ ਹਸਪਤਾਲ ਦੇ ਐਮ.ਡੀ. ਸਿਮਰਨ ਧਿਆਨਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਕੇ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਜਿੱਥੇ ਸੇਵਾ ਮੁਕਤ ਸਿਵਲ ਸਰਜਨ ਡਾਕਟਰ ਕਿ੍ਸ਼ਨ ਚੰਦਰ ਦਾ ਬਹੁਤ ਵੱਡਾ ਯੋਗਦਾਨ ਹੈ, ਉੱਥੇ ਸ: ਸੁਖਜਿੰਦਰ ਸਿੰਘ ਰੰਧਾਵਾ ਸਮੇਤ ਬਹੁਤ ਸਾਰੇ ਅਜੀਜ ਲੋਕਾਂ ਨੇ ਅਹਿਮ ਸੇਵਾਵਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਮਿਸ਼ਨ ਦੀ ਸਹਾਇਤਾ ਨਾਲ ਇਸ ਨਿਊ ਬਾਵਾ ਲਾਲ ਹਸਪਤਾਲ ਵਲੋਂ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਲਈ ਕੈਂਪ ਲਗਾ ਕੇ ਮੁਫਤ ਚੈੱਕਅਪ, ਐਨਕਾਂ, ਦਵਾਈਆਂ, ਟੈਸਟ ਤੋਂ ਇਲਾਵਾ ਬਹੁਤ ਘੱਟ ਰੇਟਾਂ 'ਤੇ ਅਪ੍ਰੇਸ਼ਨ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਮਿਸ਼ਨ ਤਹਿਤ ਹੜ੍ਹ ਪੀੜਤਾਂ ਦੀ ਮਦਦ, ਵਿਦਿਆਰਥੀਆਂ ਦੀ ਪੜਾਈ ਦਾ ਖਰਚ ਅਤੇ ਹੋਰ ਅਨੇਕਾਂ ਕਾਰਜ ਇਸ ਸੰਸਥਾ ਨੇ ਕੀਤੇ ਹਨ | ਇਸ ਸਮੇਂ ਡਾਕਟਰ ਪਰਮਿੰਦਰ ਸਿੰਘ, ਡਾਕਟਰ ਸੋਨੂੰ ਅਤੇ ਸਮੁੱਚਾ ਸਟਾਫ ਹਾਜ਼ਰ ਸੀ |

ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਦੇ ਮੋਂਟੇਸਰੀ ਵਿੰਗ ਵਲੋਂ ਪਿਕਨਿਕ ਮਨਾਈ <br/> ਅਗਲੀ ਖ਼ਬਰ ਪਿੰਡ ਪੰਡੋਰੀ ਦੇ ਵਿਕਾਸ ਕਾਰਜਾਂ ਲਈ ਸਰਪੰਚ ਬੀਬੀ ਪੰਡੋਰੀ ਨੂੰ 10 ਲੱਖ ਰੁਪਏ ਗ੍ਰਾਂਟ ਦਾ ਚੈੱਕ ਹਲਕਾ ਇੰਚਾਰਜ ਡਾ. ਕੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।