ਗੁਰਦਾਸਪੁਰ, 7 ਨਵੰਬਰ (ਚੱਕਰਾਜਾ)- ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 3 ਨਵੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਪਿੰਡ ਜੈਤੋ ਸਰਜਾ ਵਿਖੇ ਹੈਂਡਬਾਲ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕੀਤਾ ਹੈ | ਸਕੂਲ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਜਮਾਤ ਚੌਥੀ, ਪੰਜਵੀਂ ਅੰਡ-11 ਲੜਕੇ ਤੇ ਲੜਕੀਆਂ ਨੇ ਹੈਂਡਬਾਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਨ੍ਹਾਂ ਵਿਚ ਪ੍ਰਭਜੋਤ ਭਗਤ, ਜੈਦੀਪ ਸਿੰਘ, ਨਵਜੁਗ ਸਿੰਘ, ਗੁਰਫਤਹਿ ਸਿੰਘ, ਪਰਮਜੋਤ ਸਿੰਘ, ਜਸਕਰਨ ਸਿੰਘ, ਮਾਨਵ ਸਿੰਘ, ਗੁਰਵੰਸ ਸਿੰਘ, ਅਮੋਸ, ਗੁਰਮੇਜ ਸਿੰਘ, ਗੁਰਨਾਮ ਸਿੰਘ, ਅਗਮਜੋਤ ਸਿੰਘ, ਨਿਮਰਤ ਕੌਰ, ਅਨਮੋਲ ਕੌਰ, ਗੁਰਨੀਤ ਕੌਰ, ਤਨਵੀਰ, ਜਪਮਨ, ਅਵਨੀਤ ਕੌਰ, ਗੁਰਸਿਮਰਨ ਕੌਰ, ਰਾਵਿਆ ਰਾਜ, ਏਕਮਜੋਤ ਕੌਰ, ਜਪਲੀਨ ਕੌਰ, ਜਸ਼ਨਦੀਪ ਕੌਰ ਤੇ ਗੁਰਨੀਤ ਕੌਰ ਨੇ ਹਿੱਸਾ ਲਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਦੇ ਵਾਈਸ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਇਹ ਸਫਲਤਾ ਬੱਚਿਆਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਦੇ ਐੱਮ.ਡੀ. ਜੈਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੰੂ ਉੱਜਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |