27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਕੱਲ੍ਹ ਕਲਾਨੌਰ ਪਹੁੰਚੇਗਾ : ਮੈਨੇਜਰ ਗੋਸਲ

ਅਜੀਤ ਡੈਸਕ 08-11-2025
ਕਲਾਨੌਰ, 7 ਨਵੰਬਰ (ਪੁਰੇਵਾਲ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀਆਂ ਸੇਵਾਵਾਂ ਤਹਿਤ ਆਰੰਭ ਹੋਏ ਨਗਰ ਕੀਰਤਨ ਦਾ 9 ਨਵੰਬਰ ਨੂੰ ਕਲਾਨੌਰ ਪਹੁੰਚਣ 'ਤੇ ਸੰਗਤਾਂ ਸਮੇਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਕਸਬੇ 'ਚ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਜਾਵੇਗਾ | ਜਾਣਕਾਰੀ ਸਾਂਝੀ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਮੈਨੇਜਰ ਸ: ਸਤਨਾਮ ਸਿੰਘ ਗੋਸਲ ਨੇ ਦੱਸਿਆ ਕਿ 8 ਨਵੰਬਰ ਨੂੰ ਨਗਰ ਕੀਰਤਨ ਗੁਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਸ਼ਰਾਮ ਕਰਨ ਉਪਰੰਤ 9 ਨਵੰਬਰ ਨੂੰ ਸਵੇਰੇ ਅਰੰਭ ਹੋ ਕੇ ਚੰਦੂਨੰਗਲ, ਕਾਹਲਾਂਵਾਲੀ ਚੌਂਕ, ਮਾਨ, ਹਰੂਵਾਲ, ਮਛਰਾਲਾ, ਅਗਵਾਨ, ਸਾਹਪੁਰ ਗੁਰਾਇਆ, ਰੂੜਾ, ਸਰਜੇਚੱਕ, ਰੁਡਿਆਣਾ ਮੋੜ ਆਦਿ ਰਾਹੀਂ ਹੁੰਦਾ ਹੋਇਆ ਕਲਾਨੌਰ ਪਹੁੰਚੇਗਾ ਤੇ ਨਗਰ ਕੀਰਤਨ ਕਲਾਨੌਰ ਤੋਂ ਕੋਟਲਾ ਮੁਗਲਾ, ਬਿਸ਼ਨਕੋਟ, ਨੜਾਂਵਾਲੀ, ਗੋਸਲ, ਸੰਗਤਪੁਰ, ਬਖ਼ਸ਼ੀਵਾਲ, ਭਿਖਾਰੀਵਾਲ, ਖੈਹਿਰਾ ਕੋਟਲੀ ਅੱਡਿਆਂ ਤੋਂ ਹੁੰਦਾ ਹੋਇਆ ਜੌੜਾ ਛੱਤਰਾਂ ਤੇ ਗੁਰਦਾਸਪੁਰ ਬਾਈਪਾਸ ਤੋਂ ਧਾਰੀਵਾਲ ਨੂੰ ਰਵਾਨਾ ਹੋਵੇਗਾ | ਮੈਨੇਜਰ ਗੋਸਲ ਨੇ ਦੱਸਿਆ ਨਗਰ ਕੀਰਤਨ ਦਾ ਥਾਂ-ਥਾਂ 'ਤੇ ਇਲਾਕੇ ਭਰ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਮੈਨੇਜਰ ਸ: ਗੋਸਲ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੀਰਤਨ ਦੀ ਆਮਦ 'ਤੇ ਸਜਾਵਟੀ ਗੇਟ, ਝੰਡੀਆਂ ਆਦਿ ਨਾਲ ਸਵਾਗਤ ਕਰਨ ਲਈ ਪ੍ਰਬੰਧ ਕਰਨ |
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ 'ਚੋਂ ਪਹਿਲੇ ਸਥਾਨ 'ਤੇ ਰਹੇ ਅਗਲੀ ਖ਼ਬਰ ਨਾਬਾਲਗ ਲੜਕਾ ਚਰਸ ਤੇ ਡਰੱਗ ਮਨੀ ਸਮੇਤ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।