ਅੰਮਿ੍ਤਸਰ, 7 ਨਵੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਨਾਬਾਲਗ ਲੜਕੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਲੱਗੇ ਹੋਏ ਹਨ ਅਤੇ ਇਸੇ ਤਹਿਤ ਹੀ ਸ਼ਹਿਰੀ ਖੇਤਰ ਕਟੜਾ ਸ਼ੇਰ ਸਿੰਘ ਤੋਂ ਇਕ ਨਾਬਾਲਗ ਲੜਕੇ ਨੂੰ 50 ਗ੍ਰਾਮ ਚਰਸ ਤੇ 1500 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤਾ ਲੜਕਾ ਪੈਡਲਰ ਸੂਚੀ 'ਚ ਸ਼ਾਮਿਲ ਦੱਸਿਆ ਗਿਆ ਹੈ | ਇਸ ਸੰਬੰਧੀ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦਸਿਆ ਕਿ ਉੱਚੀ ਪਾਰਕ ਤੋਂ ਉਕਤ ਨਾਬਾਲਗ, ਜਿਸ ਦੀ ਉਮਰ 17 ਸਾਲ ਦੇ ਕਰੀਬ ਹੈ ਆਪਣੇ ਸੱਜੇ ਹੱਥ 'ਚ ਕਾਲੇ ਰੰਗ ਦੇ ਮੋਮੀ ਲਿਫਾਫੇ 'ਚ ਕੋਈ ਵਜ਼ਨਦਾਰ ਚੀਜ਼ ਲਪੇਟੀ ਵਿਖਾਈ ਦਿੱਤਾ ਜਦੋਂ ਕਿ ਖੋਲ ਕੇ ਚੈੱਕ ਕੀਤਾ ਤਾਂ 50 ਗ੍ਰਾਮ ਚਰਸ ਬਰਾਮਦ ਹੋਈ | ਇਸ ਸਬੰਧੀ ਥਾਣਾ ਕੌਤਵਾਲੀ ਵਿਖੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |