18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਪਾਰ ਮੰਡਲ ਪਠਾਨਕੋਟ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਲੈ ਕੇ ਏਕਤਾ ਦਾ ਸੰਦੇਸ਼ ਫੈਲਾ ਰਿਹਾ- ਸੋਢੀ/ਮਹਾਜਨ

ਅਜੀਤ ਡੈਸਕ 07-11-2025
ਪਠਾਨਕੋਟ, 6 ਨਵੰਬਰ (ਸੰਧੂ)- ਵਪਾਰ ਮੰਡਲ ਪਠਾਨਕੋਟ ਖੇਤਰ ਵਿਚ ਵਪਾਰਕ ਅਤੇ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈ ਕੇ ਏਕਤਾ ਦਾ ਸੰਦੇਸ਼ ਫੈਲਾ ਰਿਹਾ ਹੈ | ਅੱਜ ਵਪਾਰ ਮੰਡਲ ਪਠਾਨਕੋਟ ਦੇ ਜ਼ਿਲ੍ਹਾ ਮੁੱਖ ਕਨਵੀਨਰ ਕੁਲਦੀਪ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਭੰਡਾਰਾ ਕਰਵਾਇਆ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦਵਿੰਦਰ ਅਰੋੜਾ, ਸੂਬਾ ਜਨਰਲ ਸਕੱਤਰ ਐਲ.ਆਰ. ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਜ਼ਿਲ੍ਹਾ ਉਪ ਚੇਅਰਮੈਨ ਨਰੇਸ਼ ਅਰੋੜਾ, ਜ਼ਿਲ੍ਹਾ ਉਪ ਇੰਚਾਰਜ ਰਾਜੀਵ ਮਹਾਜਨ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ ਤੇ ਮੁੱਖ ਸੰਗਠਨ ਸਕੱਤਰ ਕਰਨ ਕੁੰਦਰਾ ਹਾਜ਼ਰ ਸਨ | ਸਮਾਗਮ ਦੌਰਾਨ ਧਾਰਮਿਕ ਗਤੀਵਿਧੀਆਂ 'ਚ ਮੋਹਰੀ ਰਹੇ ਕੁਲਦੀਪ ਸਿੰਘ ਨੂੰ ਵਪਾਰ ਮੰਡਲ ਪਠਾਨਕੋਟ ਵਲੋਂ ਧਾਰਮਿਕ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਮੈਂਬਰਾਂ ਨੇ ਲਾਮਿਨੀ ਗਰਾਊਾਡ ਵਿਖੇ ਇਕ ਸਾਊਾਡ ਐਂਡ ਲਾਈਟ ਸ਼ੋਅ 'ਚ ਵੀ ਹਿੱਸਾ ਲਿਆ | ਇਸ ਮੌਕੇ ਵਪਾਰ ਮੰਡਲ ਦੇ ਸਰਪ੍ਰਸਤ ਦਵਿੰਦਰ ਮਿੰਟੂ, ਪੀ.ਆਰ.ਓ. ਰਾਜੇਸ਼ ਭਾਟੀਆ, ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ, ਸੰਯੁਕਤ ਸਕੱਤਰ ਸ਼ਿਵਮ ਗੁਲਾਟੀ, ਕੋਰ ਕੈਬਨਿਟ ਕਾਰਜਕਾਰੀ ਮਨੂ ਮਹਾਜਨ, ਗੱਲਾ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਅਰੋੜਾ, ਸਪੇਅਰ ਪਾਰਟਸ ਐਸੋਸੀਏਸ਼ਨ ਤੋਂ ਰਾਕੇਸ਼ ਵਡੇਰਾ, ਪ੍ਰਦੀਪ ਰੈਨਾ ਅਤੇ ਹੋਰ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਲਈ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ ਅਗਲੀ ਖ਼ਬਰ ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਦੇ ਸਾਇੰਸ ਵਿਭਾਗ ਵਲੋਂ ਫਰੈਸ਼ਰ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।