18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਧਾਰਮਿਕ ਸਮਾਗਮ ਦਾ ਕਾਰਡ ਜਾਰੀ

ਅਜੀਤ ਡੈਸਕ 07-11-2025
ਪਠਾਨਕੋਟ, 6 ਨਵੰਬਰ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਨੇ 19 ਅਤੇ 22 ਨਵੰਬਰ ਨੂੰ ਹੋਣ ਵਾਲੇ ਦੋ-ਰੋਜ਼ਾ ਧਾਰਮਿਕ ਪ੍ਰੋਗਰਾਮ ਨੂੰ ਮਨਾਉਣ ਲਈ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਇਕ ਕਾਰਡ ਰਿਲੀਜ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕਾਰਡ ਜਾਰੀ ਕੀਤਾ | ਸਮਿਤੀ ਮੈਂਬਰਾਂ ਨੇ ਦੱਸਿਆ ਕਿ ਸਮਿਤੀ ਵਲੋਂ 19 ਨਵੰਬਰ ਨੂੰ ਇਕ ਵਿਸ਼ਾਲ ਭੰਡਾਰਾ ਤੇ 22 ਨਵੰਬਰ ਨੂੰ ਇਕ ਮਹਾਂਮਾਈ ਦੀ ਚੌਕੀ ਕਰਵਾਈ ਜਾਏਗੀ ਜਿਸ ਵਿਚ ਪ੍ਰਸਿੱਧ ਭਜਨ ਗਾਇਕਾ ਸੋਨਾਲੀ ਡੋਗਰਾ ਵਿਸ਼ੇਸ਼ ਤੌਰ 'ਤੇ ਮਹਾਂਮਾਈ ਦਾ ਗੁਣਗਾਨ ਕਰੇਗੀ | ਇਸ ਮੌਕੇ ਕਮੇਟੀ ਦੇ ਸਰਪ੍ਰਸਤ ਆਰ.ਕੇ. ਖੰਨਾ, ਪਿ੍ੰਸੀਪਲ ਰਾਜੇਸ਼ ਮੰਗਲ, ਗੁਰਦੇਵ ਸਿੰਘ ਜੌਹਲ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਮਨਜੀਤ ਸਿੰਘ ਮੁਲਤਾਨੀ, ਬਲਜੀਤ ਸਿੰਘ, ਮਨੋਜ ਮਹਾਜਨ, ਜਸਪਾਲ ਸਿੰਘ ਗੋਲਡੀ ਤੇ ਹੋਰ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਨੇ ਬੱਚਿਆਂ ਦੇ ਕਰਵਾਏ ਮੁਕਾਬਲੇ ਅਗਲੀ ਖ਼ਬਰ ਸੀਨੀਅਰ ਵੈਟਰਨਰੀ ਅਫ਼ਸਰ ਡਾ: ਵਿਜੇ ਕੁਮਾਰ ਨੂੰ ਡਿਪਟੀ ਡਾਇਰੈਕਟਰ ਦਾ ਵਾਧੂ ਚਾਰਜ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।