ਘੁਮਾਣ, 5 ਨਵੰਬਰ (ਬੰਮਰਾਹ)- ਬਾਬਾ ਨਾਮਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਖੇ ਸਕੂਲ ਮੁਖੀ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਤੇ ਵਿਸ਼ਾ ਅਧਿਆਪਕਾਂ ਦੀ ਗਾਈਡੈਂਸ ਹੇਠ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮੇਲੇ ਲਗਾਏ ਗਏ ਜਿਸ ਵਿਚ ਜਮਾਤ ਛੇਵੀਂ ਤੋਂ ਦਸਵੀਂ ਤੱਕ ਸਾਇੰਸ ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਕੰਪਿਊਟਰ, ਸਾਇੰਸ ਆਦਿ ਤੇ ਜਮਾਤ ਗਿਆਰਵੀਂ ਤੇ ਬਾਰਵੀਂ ਆਰਟਸ ਤੇ ਕਾਮਰਸ ਗਰੁੱਪ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਇਸ ਮੇਲੇ ਦੌਰਾਨ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਲਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਬੱਬੂ ਤੇ ਬੱਬਲੂ ਟੀ.ਵੀ.ਐੱਸ. ਨੇ ਵੀ ਸ਼ਮੂਲੀਅਤ ਕੀਤੀ | ਸਕੂਲ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿਚ ਹੁਨਰ ਪੈਦਾ ਕਰਨ ਲਈ ਬਹੁਤ ਵਡਮੁੱਲਾ ਯੋਗਦਾਨ ਪਾਉਂਦੇ ਹਨ | ਮੇਲੇ ਵਿਚ ਲੈਕਚਰਾਰ ਭੀਮ ਸਿੰਘ, ਮਨਜੀਤ ਕੌਰ ਭਿੰਡਰ, ਪ੍ਰਭਜੋਤ ਕੌਰ, ਰਣਜੋਧ ਸਿੰਘ, ਸਾਇੰਸ ਅਧਿਆਪਕ ਮਨਜੀਤ ਕੌਰ ਪੱਡਾ, ਰਜਿੰਦਰ ਸਿੰਘ, ਸੁਪਰੀਤ ਕੌਰ, ਗਣਿਤ ਅਧਿਆਪਕ ਕਮਲਪ੍ਰੀਤ ਕੌਰ, ਅਨੁਪਮ ਕੌਰ, ਨਵਦੀਪ ਕੌਰ, ਐੱਸ.ਐੱਸ.ਟੀ. ਅਧਿਆਪਕ ਸੰਦੀਪ ਸਿੰਘ, ਅੰਗਰੇਜ਼ੀ ਅਧਿਆਪਕ ਪੱਲਵੀ ਸ਼ਰਮਾ, ਪੂੰਮਪ੍ਰੀਤ ਕੌਰ, ਕੰਪਿਊਟਰ ਅਧਿਆਪਕ ਪਰਮਿੰਦਰ ਸਿੰਘ, ਨਰੇਸ਼ ਸ਼ਰਮਾ, ਪਲਵਿੰਦਰ ਕੌਰ, ਹਿੰਦੀ ਅਧਿਆਪਕ ਸਤਨਾਮ ਸਿੰਘ ਤੋਂ ਇਲਾਵਾ ਅਧਿਆਪਕ ਕੁਲਵਿੰਦਰ ਕੌਰ, ਗੁਰਪਿੰਦਰ ਕੌਰ, ਕੀਰਤੀ ਸ਼ੈਲੀ, ਸੰਤੋਸ਼ ਕੁਮਾਰੀ ਮੌਜੂਦ ਸਨ |