23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੀ ਸਰਵਸੰਮਤੀ ਨਾਲ ਹੋਈ ਚੋਣ

ਅਜੀਤ ਡੈਸਕ 06-11-2025
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਅੱਜ ਮੰਡਲ ਯੂਨਿਟ ਗੁਰਦਾਸਪੁਰ ਦੀ ਜਥੇਬੰਦੀ ਦੀ ਜਥੇਬੰਦਕ ਚੋਣ ਸਾਹਿਬ ਸਿੰਘ ਧਾਲੀਵਾਲ ਤੇ ਬਲਵਿੰਦਰ ਪਾਲ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸੁਤੰਤਰ ਭਵਨ ਗੁਰਦਾਸਪੁਰ ਵਿਖੇ ਹੋਈ ਜਿਸ 'ਚ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਤੇ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਬਲਵਿੰਦਰ ਉਦੀਪੁਰ ਬਤੌਰ ਨਿਗਰਾਨ ਸ਼ਾਮਿਲ ਹੋਏ | ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਪਾਵਰਕਾਮ ਦੀ ਮੈਨੇਜਮੈਂਟ ਨਾਲ ਮਿਲ ਕੇ ਮਹਿਕਮੇ ਦੀਆਂ ਬਹੁ-ਕੀਮਤੀ ਜਾਇਦਾਦਾਂ ਵੇਚਣ ਦੀ ਤਿਆਰੀ 'ਚ ਹੈ ਤੇ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੰੂ ਬਚਾਉਣਾ ਸਾਡਾ ਮੁੱਢਲਾ ਫ਼ਰਜ਼ ਹੈ | ਦੂਸਰੇ ਪਾਸੇ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ 2025 ਨੂੰ ਪਾਸ ਕਰਨ ਦੀ ਤਿਆਰੀ 'ਚ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਇਹ ਬਿੱਲ ਬਿਜਲੀ ਮਹਿਕਮੇ ਦੇ ਨਿੱਜੀਕਰਨ ਦਾ ਰਾਹ ਪੱਧਰਾ ਕਰੇਗਾ | ਇਸ ਦਾ ਟਾਕਰਾ ਸਾਂਝੇ ਸੰਘਰਸ਼ਾਂ ਰਾਹੀਂ ਕਰਨ ਲਈ ਸਾਨੂੰ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤੇ ਸਰਕਾਰ ਦੀਆਂ ਮੁਲਾਜ਼ਮ ਦੋਖੀ ਨੀਤੀਆਂ ਵਿਰੁੱਧ ਪੰਜਾਬ ਦੇ ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਵਲੋਂ 9 ਨਵੰਬਰ ਨੂੰ ਤਰਨਤਾਰਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿਚ ਬਿਜਲੀ ਕਾਮੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਬਲਵਿੰਦਰ ਉਦੀਪੁਰ ਦੀ ਨਿਗਰਾਨੀ ਹੇਠ ਸਰਵਸੰਮਤੀ ਨਾਲ ਮੰਡਲ ਯੂਨਿਟ ਗੁਰਦਾਸਪੁਰ ਦੀ ਚੋਣ ਕੀਤੀ ਗਈ ਜਿਸ ਵਿਚ ਅਮਨਦੀਪ ਸਿੰਘ ਧਾਲੀਵਾਲ ਨੰੂ ਪ੍ਰਧਾਨ, ਮਲਕੀਤ ਸਿੰਘ ਜੇ.ਈ. ਨੰੂ ਸੀਨੀਅਰ ਮੀਤ ਪ੍ਰਧਾਨ, ਅਨਿਲ ਕੁਮਾਰ ਸ਼ਰਮਾ, ਮਲਕੀਤ ਸਿੰਘ ਤੇ ਬਲਜੀਤ ਸਿੰਘ ਹੁੰਦਲ ਜੇ.ਈ. ਨੰੂ ਮੀਤ ਪ੍ਰਧਾਨ, ਜੇ.ਪੀ. ਜੰਜੂਆ ਐਲ.ਡੀ.ਸੀ. ਨੰੂ ਸਕੱਤਰ, ਗੌਰਵ ਪਿ੍ਆ ਨੰੂ ਸਹਾਇਕ ਸਕੱਤਰ, ਲਖਵਿੰਦਰ ਸਿੰਘ ਟਾਂਡਾ ਨੰੂ ਕੈਸ਼ੀਅਰ, ਸੁਖਜਿੰਦਰ ਸਿੰਘ ਤਿੱਬੜ ਨੰੂ ਐਡੀਟਰ, ਰਵਨੀਸ਼ ਕੁਮਾਰ ਦੋਰਾਂਗਲਾ ਨੰੂ ਪ੍ਰਚਾਰ ਸਕੱਤਰ ਤੇ ਲਖਵਿੰਦਰ ਸਿੰਘ ਮਹਿਰਾ ਨੰੂ ਸਲਾਹਕਾਰ ਚੁਣਿਆ ਗਿਆ |
ਪਿਛਲੀ ਖ਼ਬਰ ਬਾਬਾ ਨਾਮਦੇਵ ਸਰਕਾਰੀ ਕੰਨਿਆ ਸਕੂਲ ਘੁਮਾਣ ਵਿਖੇ ਵੱਖ-ਵੱਖ ਵਿਸ਼ਿਆਂ ਸੰਬੰਧੀ ਮੇਲੇ ਲਗਾਏ ਅਗਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।