ਗੁਰਦਾਸਪੁਰ, 5 ਨਵੰਬਰ (ਚੱਕਰਾਜਾ)- ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 29 ਅਕਤੂਬਰ ਨੰੂ ਬਲਾਕ ਪੱਧਰ 'ਤੇ ਬੱਬੇਹਾਲੀ ਸਟੇਡੀਅਮ ਵਿਖੇ ਹੋਈਆਂ ਅੰਡਰ-11 ਹੈਂਡਬਾਲ, ਖੋ-ਖੋ, ਕਬੱਡੀ, 100 ਮੀ, 400 ਮੀ ਦੌੜ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਪਲਬਧੀ ਹਾਸਲ ਕੀਤੀ ਹੈ | ਸਕੂਲ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ 'ਚ ਸਕੂਲ ਦੇ ਚੌਥੀ, ਪੰਜਵੀਂ ਜਮਾਤ ਦੇ ਲੜਕੇ ਤੇ ਲੜਕੀਆਂ ਨੇ ਹੈਂਡਬਾਲ ਵਿਚੋਂ ਤੇ ਖੋ ਖੋ ਵਿਚੋਂ ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ 100 ਮੀ ਰਿਲੇਅ 'ਚੋਂ ਵੰਸ਼ਿਕਾ ਨੇ ਦੂਜਾ, 400 ਮੀਟਰ ਵਿਚੋਂ ਵੰਸ਼ਿਕਾ ਨੇ ਤੀਜਾ ਅਤੇ ਪ੍ਰਣਵ ਨੇ 100 ਮੀਟਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕਬੱਡੀ ਵਿਚ ਦੂਜਾ ਤੇ ਟੱਗ ਆਫ ਵਾਰ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਵਾਈਸ ਚੇਅਰ ਪਰਸਨ ਦਲਜੀਤ ਕੌਰ ਨੇ ਕਿਹਾ ਕਿ ਸਾਡਾ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਿਹਾ ਹੈ | ਸਕੂਲ ਦੇ ਐਮ. ਡੀ. ਜੈਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ |