21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੰਜਾਬ ਕਰਮਚਾਰੀ ਤੇ ਪੈਨਸ਼ਨਰਜ਼ ਸਾਂਝਾ ਮੋਰਚਾ 16 ਨੂੰ ਹਲਕਾ ਧੂਰੀ 'ਚ ਰੋਸ ਰੈਲੀ ਕਰੇਗਾ - ਰਵੀ ਦੱਤ

ਅਜੀਤ ਡੈਸਕ 06-11-2025
ਪਠਾਨਕੋਟ, 5 ਨਵੰਬਰ (ਵਿਨੋਦ)- ਪੀ.ਐੱਸ.ਐੱਸ.ਐੱਸ.ਐਫ. ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵੀ ਦੱਤ ਤੇ ਜਨਰਲ ਸਕੱਤਰ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਰਾਜਿੰਦਰ ਧੀਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜਨਰਲ ਸਕੱਤਰ ਰਜਿੰਦਰ ਧੀਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੁਭਾਸ਼ ਚੰਦਰ, ਰਜਿੰਦਰ ਧੀਮਾਨ, ਮਨੋਹਰ ਲਾਲ, ਰਾਜੇਸ਼ ਕੁਮਾਰ, ਅੰਮਿ੍ਤਪਾਲ ਸਿੰਘ ਰਾਮਦਾਸ, ਰਾਜਿੰਦਰ ਕੁਮਾਰ ਸਿਹਤ ਤੇ ਰਾਜੇਸ਼ ਲਵਲੀ ਨੇ ਐਲਾਨ ਕੀਤਾ ਕਿ ਪੰਜਾਬ ਕਰਮਚਾਰੀ ਤੇ ਪੈਨਸ਼ਨਰਜ਼ ਸਾਂਝਾ ਮੋਰਚਾ 16 ਨਵੰਬਰ ਨੂੰ ਧੂਰੀ ਸੰਗਰੂਰ 'ਚ ਪੰਜਾਬ ਸਰਕਾਰ ਵਿਰੁੱਧ ਰਾਜ ਪੱਧਰੀ ਰੈਲੀ ਤੇ ਰੋਸ ਮਾਰਚ ਕਰੇਗਾ | ਪਠਾਨਕੋਟ ਜ਼ਿਲ੍ਹੇ ਦੇ ਵੱਡੀ ਗਿਣਤੀ 'ਚ ਪੈਨਸ਼ਨਰ ਦੋ ਬੱਸਾਂ 'ਚ ਯਾਤਰਾ ਕਰਨਗੇ | ਪੰਜਾਬ ਕਰਮਚਾਰੀ ਪੈਨਸ਼ਨਰਜ਼ ਜੁਆਇੰਟ ਫ਼ਰੰਟ ਨੇ ਪੰਜਾਬ ਦੇ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਸਾਰੇ ਐਲਾਨੇ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ ਅਪੀਲ ਕੀਤੀ ਹੈ | ਇਸ ਮੌਕੇ ਰਜਿੰਦਰ ਧੀਮਾਨ, ਮਨੋਹਰ ਲਾਲ, ਰਜਿੰਦਰ ਮਹਿਰਾ, ਅੰਮਿ੍ਤਪਾਲ ਸਿੰਘ, ਰਾਜੇਸ਼ ਲਵਲੀ, ਰਾਜੇਸ਼ ਕੁਮਾਰ, ਕਸ਼ਮੀਰ ਚੰਦ, ਮੋਹਨ ਲਾਲ, ਲਕਸ਼ਮਣ ਸਿੰਘ, ਵਿਨੋਦ ਅੱਤਰੀ ਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਰਾਹੁਲ ਬੋਲੇ-ਹਰਿਆਣਾ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।