24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੰਸਕਿ੍ਤੀ ਅਮੀਰ ਤੇ ਪ੍ਰੇਰਨਾ ਸਰੋਤ ਹੈ-ਬੈਂਸ

ਅਜੀਤ ਡੈਸਕ 26-09-2025
ਘਰੋਟਾ, 25 ਸਤੰਬਰ (ਸੰਜੀਵ ਗੁਪਤਾ)-ਭਾਰਤ ਦੇਸ਼ ਦੀ ਸੱਭਿਅਤਾ ਤੇ ਸੰਸਕਿ੍ਤੀ ਅਮੀਰ ਹੈ | ਸਾਨੂੰ ਪੱਛਮੀ ਸੱਭਿਆਚਾਰ ਤੋਂ ਦੂਰ ਰਹਿ ਕੇ ਆਪਣੇ ਸੱਭਿਅਤਾ ਤੇ ਸੰਸਕਿ੍ਤੀ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਨੂੰ ਉੱਨਤ ਕਰਨਾ ਚਾਹੀਦਾ ਹੈ | ਇਹ ਗੱਲ ਦਾ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਬੈਂਸ ਨੇ ਕੀਤਾ | ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਕਿਹਾ ਕਿ ਸੰਗਤ ਦਾ ਜੀਵਨ ਵਿਚ ਬਹੁਤ ਮਹੱਤਵ ਹੈ | ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ, ਉਸ ਤਰ੍ਹਾਂ ਦੀ ਰੰਗਤ ਲੱਗਦੀ ਹੈ | ਨੌਜਵਾਨ ਵਰਗ ਨੂੰ ਵੀ ਆਪਣੇ ਸੰਗਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਆਪਣੇ ਰੋਲ ਮਾਡਲ ਦਰਸ਼ਕ ਮਹਾਂਪੁਰਸ਼ਾਂ ਨੂੰ ਬਣਾਉਣਾ ਚਾਹੀਦਾ | ਜਿੱਥੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ | ਇਸ ਤੋਂ ਪਹਿਲਾਂ ਉਨ੍ਹਾਂ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ ਅਤੇ ਜੋ ਕਲੱਬ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਦੀਪ, ਕਾਕਾ ਐਮ.ਸੀ., ਵਿਕਰਾਂਤ ਸੈਣੀ, ਮੋਹਿਤ ਸਰਨਾ ਸਮੇਤ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦਾ ਬੀ.ਸੀ.ਏ. ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਕਾਲਜ ਵਿਖੇ ਐਨ.ਸੀ.ਸੀ. 'ਚ ਵਿਦਿਆਰਥੀਆਂ ਦੀ ਇਨਰੋਲਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।