31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀ.ਐੱਸ.ਐੱਫ ਦੇ ਜਵਾਨ ਹੜ੍ਹਾਂ 'ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਅੱਗੇ ਆਏ •ਬੀ.ਐੱਸ.ਐੱਫ ਵਲੋਂ ਹੜ੍ਹ ਪ੍ਰਭਾਵਿਤ ਖੇਤਰ 'ਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਚਲਾਏ ਜਾ ਰਹੇ ਹਨ ਬਚਾਅ ਕਾਰਜ

ਅਜੀਤ ਡੈਸਕ 01-09-2025
ਗੁਰਦਾਸਪੁਰ, 31 ਅਗਸਤ (ਚੱਕਰਾਜਾ)-ਭਾਰਤੀ ਸਰਹੱਦ ਦੀ ਰਾਖੀ ਕਰਨ ਵਾਲੇ ਸੀਮਾ ਸੁਰੱਖਿਆ ਬੱਲ (ਬੀ.ਐੱਸ.ਐੱਫ) ਦੇ ਜਵਾਨ ਹੜ੍ਹਾਂ ਦੌਰਾਨ ਵੀ ਲੋਕਾਂ ਦੀ ਸੁਰੱਖਿਆ ਲਈ ਅੱਗੇ ਆਏ ਹਨ | ਗੁਰਦਾਸਪੁਰ ਸੈਕਟਰ ਹੈੱਡ ਕੁਆਰਟਰ ਦੇ ਅਧਿਕਾਰੀਆਂ ਤੇ ਜਵਾਨਾਂ ਵਲੋਂ ਰਾਵੀ ਦਰਿਆ ਦੇ ਹੜ੍ਹ ਦੌਰਾਨ ਪੂਰੀ ਨਿਸ਼ਠਾ ਨਾਲ ਰਾਹਤ ਅੇ ਬਚਾਅ ਕਾਰਵਾਈਆਂ 'ਚ ਹਿੱਸਾ ਲਿਆ ਜਾ ਰਿਹਾ ਹੈ | ਡੀ.ਆਈ.ਜੀ ਸੈਕਟਰ ਹੈੱਡ ਕੁਆਰਟਰ ਜਸਵਿੰਦਰ ਕੁਮਾਰ ਵਿਰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਨਾਲ ਬੀ.ਐੱਸ.ਐੱਫ. ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਭਾਰਤੀ ਹਵਾਈ ਸੈਨਾ ਅਤੇ ਬੀ.ਐੱਸ.ਐੱਫ. ਏਅਰ ਵਿੰਗ ਦੇ ਹੈਲੀਕਾਪਟਰ ਵਲੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਅਤੇ ਬੀ.ਓ.ਪੀ (ਬਾਰਡਰ ਆਊਟ ਪੋਸਟਸ) 'ਚ ਫਸੇ ਹੋਏ ਜਵਾਨਾਂ ਨੰੂ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ ਹੈ | ਇਸ ਦੇ ਇਲਾਵਾ ਐਨ.ਡੀ.ਆਰ.ਐੱਫ ਅਤੇ ਬੀ.ਐੱਸ.ਐੱਫ ਵਾਟਰ ਵਿੰਗ ਦੀਆਂ ਸਪੀਡ ਬੋਟਾਂ ਵੀ ਨਿਰੰਤਰ ਬਚਾਅ ਤੇ ਰਾਹਤ ਕਾਰਵਾਈ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹੜ੍ਹ ਵਲੋਂ ਪੈਦਾ ਹੋਈਆਂ ਭਿਆਨਕ ਚੁਨੌਤੀਆਂ ਦੇ ਬਾਵਜੂਦ ਬੀ.ਐੱਸ.ਐੱਫ ਦੇਸ਼ ਦੀ ਪਹਿਲੀ ਰਖਵਾਲੀ ਲਾਈਨ ਵਜੋਂ ਮਜ਼ਬੂਤੀ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬੱਲ ਅੰਤਰਰਾਸ਼ਟਰੀ ਸਰਹੱਦ ਦੀ ਰੱਖਿਆ ਨੂੰ ਵਫ਼ਾਦਾਰੀ, ਸਚੇਤਤਾ ਅਤੇ ਦੇਸ਼-ਭਗਤੀ ਨਾਲ ਨਿਭਾਉਂਦਾ ਆ ਰਿਹਾ ਹੈ | ਦੇਸ਼ ਦੀ ਸੰਪ੍ਰਭੂਤਾ ਅਤੇ ਸੁਰੱਖਿਆ ਬੀ.ਐੱਸ.ਐੱਫ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ ਅਤੇ ਇਹ ਜ਼ਿੰਮੇਵਾਰੀ ਮੌਜੂਦਾ ਮੁਸ਼ਕਿਲ ਹਾਲਤਾਂ ਦੇ ਬਾਵਜੂਦ ਬਖ਼ੂਬੀ ਨਿਭਾਈ ਜਾ ਰਹੀ ਹੈ | ਡੀ.ਆਈ.ਜੀ ਸੈਕਟਰ ਹੈੱਡ ਕੁਆਰਟਰ ਜਸਵਿੰਦਰ ਕੁਮਾਰ ਵਿਰਦੀ ਨੇ ਇਸ ਸਭ ਲਈ ਆਪਣੇ ਨਿਸ਼ਠਾਵਾਨ ਅਫ਼ਸਰਾਂ ਤੇ ਜਵਾਨਾਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ |
ਪਿਛਲੀ ਖ਼ਬਰ ਚੇਅਰਮੈਨ ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ 850 ਰਾਸ਼ਨ ਕਿੱਟਾਂ ਵੰਡੀਆਂ •ਸੰਕਟ ਦੀ ਇਸ ਘੜੀ ਵਿਚ ਪੰਜਾਬ ਸਰਕ... ਅਗਲੀ ਖ਼ਬਰ ਭਾਰੀ ਬਰਸਾਤ ਕਾਰਨ 4 ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।