15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਣਦੇਖੀ ਦੀ ਸ਼ਿਕਾਰ ਘਰੋਟਾ ਦੀਨਾਨਗਰ ਸੜਕ ਦੇ ਨਿਰਮਾਣ ਦੀ ਬੱਝੀ ਆਸ, ਦਰਜਨਾਂ ਪਿੰਡਾਂ ਨੂੰ ਮਿਲੇਗੀ ਰਾਹਤ

ਅਜੀਤ ਡੈਸਕ 21-07-2025
ਘਰੋਟਾ, 20 ਜੁਲਾਈ (ਸੰਜੀਵ ਗੁਪਤਾ)-ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਪਰਮਵੀਰ ਚੱਕਰ ਵਿਜੇਤਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੇ ਜੱਦੀ ਪਿੰਡ ਨੂੰ ਜਾਂਦੀ ਘਰੋਟਾ-ਦੀਨਾਨਗਰ ਸੜਕ ਦੇ ਦਿਨ ਫਿਰਨ ਲੱਗੇ ਹਨ | ਮਹਿਕਮਾ ਲੋਕ ਨਿਰਮਾਣ ਵਿਭਾਗ ਵਲੋਂ ਇਸ ਸੜਕ ਨੂੰ ਸੰਪਰਕ ਸੜਕ ਤੋਂ ਅੱਪਗ੍ਰੇਡ ਕਰਕੇ ਪਲੈਨ ਰੋਡ ਵਿਚ ਸ਼ਾਮਿਲ ਕਰਕੇ ਇਸ ਦੇ ਟੈਂਡਰ ਲਗਾ ਦਿੱਤੇ, ਜੋ ਮਹੀਨੇ ਦੇ ਅਖੀਰ ਤੱਕ ਖੁੱਲ੍ਹ ਜਾਣ ਉਪਰੰਤ ਕੰਮ ਸ਼ੁਰੂ ਹੋਣ ਦੀ ਆਸ ਬੱਝ ਗਈ ਹੈ | ਜਿਸ ਨਾਲ ਇਲਾਕੇ ਦੇ 60 ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ | ਦੱਸ ਦੇਈਏ ਕਿ ਇਸ ਸੜਕ ਦੀ ਹਾਲਤ ਬਦ ਤੋਂ ਬਦਤਰ ਸੀ | ਜਿਸ ਨੰੂ ਲੈ ਕੇ ਲੋਕੀ ਸੰਘਰਸ਼ 'ਤੇ ਉਤਾਰੂ ਹੋ ਗਏ ਸਨ | ਉਧਰ ਇਸ ਦੀ ਸੜਕ ਦੇ ਟੈਂਡਰ ਦੀ ਪੁਸ਼ਟੀ ਖ਼ੁਦ ਕੈਬਨਿਟ ਮੰਤਰੀ ਨੇ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਘਰੋਟਾ ਦੀਨਾਨਗਰ ਸੜਕ ਜੋ ਕਿ 2 ਜ਼ਿਲਿ੍ਹਆਂ ਗੁਰਦਾਸਪੁਰ-ਪਠਾਨਕੋਟ ਦੇ ਘਰੋਟਾ ਕਲਾਂ, ਘਰੋਟਾ ਖ਼ੁਰਦ, ਗੜਮਲ, ਨਾਲਾ, ਮਮਿਆਲ, ਬਗਿਆਲ, ਭੀਮਪੁਰ, ਖੰਨੀ ਖੂਹੀ, ਗੁਜਰਾਤ, ਮੀਲਮਾਂ, ਵਡਾਲਾ, ਹੈਬੋ, ਸੈਦੋਵਾਲ, ਬੱਸੀ ਬਹਿਲਾਦਪੁਰ, ਬੱਸੀ ਅਫਗਾਨਾ, ਕੁੰਡੇ ਫ਼ਿਰੋਜ਼ਪੁਰ, ਭਵਾਨੀ, ਜੰਗਲ, ਛੰਨੀ, ਟੋਲਾ, ਕੁੰਡੇ, ਘੇਸਲ, ਡੀਡਾ ਸੈਣੀਆਂ, ਡੀਡਾ ਸਾਂਸੀ, ਰਾਂਝੇ ਦੇ ਕੋਠੇ ਸਮੇਤ ਦਰਜਨਾਂ ਪਿੰਡਾਂ ਨੂੰ ਮਿਲਾਉਂਦੀ ਹੈ | ਉੱਥੇ ਹੀ ਚੱਕੀ ਦਰਿਆ ਪਾਰ, ਨਵੋਦਿਆ ਸਕੂਲ ਅਤੇ ਹਿਮਾਚਲ ਜਾਣ ਵਾਲਿਆਂ ਲਈ ਵੀ ਇਹ ਸੜਕ ਮਹੱਤਵਪੂਰਨ ਹੈ | ਲੰਬੇ ਸਮੇਂ ਤੋਂ ਅਣਦੇਖੀ ਕਾਰਨ ਸੜਕ ਦਾ ਨਾਮੋ ਨਿਸ਼ਾਨ ਮਿੱਟ ਚੁੱਕਾ ਹੈ | ਮਾਮੂਲੀ ਮੀਂਹ ਵਿਚ ਖੱਡੇ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ | ਆਮ ਲੋਕਾਂ, ਵਿਦਿਆਰਥੀਆਂ, ਕਰਮਚਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਮਜਬੂਰਨ ਹੋਰ ਰਸਤਿਆਂ ਰਾਹੀਂ ਆਉਣ ਜਾਣ ਨੂੰ ਮਜਬੂਰ ਸਨ | ਵਾਹਨ ਹਾਦਸਾਗ੍ਰਸਤ ਤੇ ਟੁੱਟ ਭੱਜ ਦਾ ਸ਼ਿਕਾਰ ਹੁੰਦੇ ਰਹਿੰਦੇ ਸਨ | ਹੱਲ ਨਾ ਹੁੰਦਾ ਦੇਖ ਲੋਕਾਂ ਨੇ ਵੀ ਦੁਖੀ ਹੋ ਕੇ ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਸੰਘਰਸ਼ ਦਾ ਰਸਤਾ ਅਪਣਾਇਆ ਸੀ | ਪਰ ਹੁਣ ਇਸ ਸੜਕ ਦੇ ਅੱਪਗ੍ਰੇਡ ਹੋਣ ਅਤੇ ਟੈਂਡਰ ਲੱਗਣ ਦੀ ਖ਼ਬਰ 'ਚੋਂ ਲੋਕ ਖ਼ੁਸ਼ ਹਨ | ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੁਣ ਹੱਲ ਹੋਵੇਗਾ | ਉੱਧਰ ਬਲਾਕ ਵਿਕਾਸ ਅਤੇ ਸੰਘਰਸ਼ ਕਮੇਟੀ, ਕੰਡੀ ਬੇ ਵਿਕਾਸ ਮੰਚ, ਜਾਗਿ੍ਤੀ ਮੰਚ, ਰਾਮਾ ਯੂਥ ਕਲੱਬ ਆਦਿ ਸੰਸਥਾਵਾਂ ਨੇ ਵੀ ਸਵਾਗਤ ਕੀਤਾ ਹੈ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਸੜਕ ਦੇ ਸੰਪਰਕ ਸੜਕ ਤੋਂ ਅਪਗ੍ਰੇਡ ਹੋ ਕੇ ਪਲੈਨ ਰੋਡ ਵਿਚ ਸ਼ਾਮਿਲ ਹੋਣ 'ਤੇ ਟੈਂਡਰ ਲੱਗਣ ਨਾਲ ਲੋਕਾਂ ਦੀ ਚਿਰਾਂ ਤੋਂ ਲਟਕੀ ਜਿੱਥੇ ਮੰਗ ਪੂਰੀ ਹੋਵੇਗੀ, ਉੱਥੇ ਇਹ ਸੜਕ ਨੂੰ ਸਮੇਂ ਦਾ ਹਾਣੀ ਤੇ ਰੋਜ਼ਾਨਾ ਗੁਜ਼ਰਦੇ ਭਾਰ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੁਰੇਸ਼ ਮਹਾਜਨ ਰਾਜੂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਵਣ ਮਹਾਂਉਤਸਵ ਮੌਕੇ ਮਲਿਕਪੁਰ ਚੌਕ 'ਚ ਨਾਨਕ ਬਗੀਚੀ ਦਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।