15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਣ ਮਹਾਂਉਤਸਵ ਮੌਕੇ ਮਲਿਕਪੁਰ ਚੌਕ 'ਚ ਨਾਨਕ ਬਗੀਚੀ ਦਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕੀਤਾ ਉਦਘਾਟਨ

ਅਜੀਤ ਡੈਸਕ 21-07-2025
ਪਠਾਨਕੋਟ/ਨਰੋਟ ਮਹਿਰਾ, 20 ਜੁਲਾਈ (ਸੰਧੂ/ਵਿਨੋਦ/ਰਾਜ ਕੁਮਾਰੀ)-ਜ਼ਿਲ੍ਹਾ ਪੱਧਰੀ ਵਣ ਮਹਾਂਉਤਸਵ ਸਮਾਗਮ ਤਹਿਤ ਅੱਜ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਥਾਨਾਂ 'ਤੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ | ਜਿਸ ਤਹਿਤ ਮਲਿਕਪੁਰ ਚੌਕ ਪਠਾਨਕੋਟ ਵਿਖੇ ਨਾਨਕ ਬਗੀਚੀ ਦਾ ਉਦਘਾਟਨ ਕੀਤਾ ਗਿਆ ਅਤੇ ਕੋਟਲੀ ਵਿਖੇ ਬਣਾਏ ਗਏ ਨੇਚਰ ਪਾਰਕ ਦਾ ਉਦਘਾਟਨ ਕਰਕੇ ਜਨਤਾ ਨੂੰ ਸਮਰਪਿਤ ਕੀਤੀ ਗਈ | ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵਿਸ਼ੇਸ਼ ਤੌਰ 'ਤੇ ਸਮਾਗਮਾਂ 'ਤੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਣ ਮੰਡਲ ਅਫ਼ਸਰ ਪਠਾਨਕੋਟ ਧਰਮਵੀਰ ਸਿੰਘ, ਡਾ: ਦਲਜੀਤ ਚੌਹਾਨ, ਡਾ: ਵਿਬੂ ਪ੍ਰਤਾਪ, ਨੀਟੂ ਚੌਹਾਨ, ਡਾ: ਮਨੋਜ ਗੁਪਤਾ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਬਲਾਕ ਪ੍ਰਧਾਨ ਸੋਹਣ ਲਾਲ, ਬਲਾਕ ਪ੍ਰਧਾਨ ਬਲਜਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਵੀ ਹਾਜ਼ਰ ਸਨ | ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਕੋਟਲੀ ਵਿਖੇ ਪਹੁੰਚੇ ਅਤੇ ਬਣਾਈ ਗਈ ਨੇਚਰ ਪਾਰਕ ਦਾ ਉਦਘਾਟਨ ਕੀਤਾ | ਇਸ ਮਗਰੋਂ ਇੱਥੇ ਹੀ ਪਾਰਕ ਵਿਚ ਬਣਾਈ ਗਈ ਨਾਨਕ ਬਗੀਚੀ ਦਾ ਵੀ ਉਦਘਾਟਨ ਕੀਤਾ ਅਤੇ ਬੂਟੇ ਲਗਾ ਕੇ ਲੋਕਾਂ ਨੂੰ ਕੁਦਰਤ ਦੇ ਪ੍ਰਤੀ ਪ੍ਰੇਰਿਤ ਕੀਤਾ | ਇਸ ਤੋਂ ਬਾਅਦ ਮਲਿਕਪੁਰ ਚੌਕ ਵਿਖੇ ਬਣਾਈ ਗਈ ਨਾਨਕ ਬਗੀਚੀ ਵਿਖੇ ਵੀ ਬੂਟਾ ਲਗਾ ਕੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਦਿਆਂ ਪੰਜਾਬ ਸਰਕਾਰ ਵਲੋਂ ਹਰ ਜ਼ਿਲ੍ਹੇ ਵਿਚ ਘੱਟੋ-ਘੱਟ 3.5 ਲੱਖ ਰੁੱਖ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਪੰਜਾਬ ਨੂੰ ਹਰਾ-ਭਰਾ ਤੇ ਸੁੰਦਰ ਬਣਾਉਣ ਵਾਸਤੇ ਹੋਰ ਕਈ ਨਵੇਂ ਉਪਰਾਲੇ ਵੀ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ 5 ਜ਼ਿਲਿ੍ਹਆਂ ਵਿਚ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ | ਜਿਸ ਤਹਿਤ ਰਾਸ਼ਟਰੀ ਸੜਕਾਂ ਦੇ ਦੋਵੇਂ ਪਾਸਿਆਂ 'ਤੇ 500 ਮੀਟਰ ਦੇ ਪੈਚ 'ਚ ਫੁੱਲਦਾਰ ਬੁੂਟੇ ਲਗਾਏ ਜਾਣਗੇ | ਪਠਾਨਕੋਟ ਜ਼ਿਲੇ੍ਹ ਨੂੰ ਵੀ ਇਸ ਪ੍ਰੋਜੈਕਟ ਲਈ ਚੁਣੇ ਜ਼ਿਲਿ੍ਹਆਂ ਵਿਚ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਿਚ ਪੰਜਾਬ ਦਾ ਸੰਪੂਰਨ ਵਿਕਾਸ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰ ਮਨੁੱਖ ਲਗਾਏ ਇਕ ਰੁੱਖ ਦੇ ਅਧੀਨ ਹਰੇਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਕੁਦਰਤ ਦੇ ਪ੍ਰਤੀ ਜ਼ਿੰਮ੍ਹੇਵਾਰ ਰਹਿੰਦਿਆਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਓ | ਇਸ ਮੌਕੇ ਡੀ.ਐਫ.ਓ. ਪਠਾਨਕੋਟ ਧਰਮਵੀਰ ਦੈੜੂ ਨੇ ਦੱਸਿਆ ਕਿ ਪਿਛਲੇ ਸਾਲ 200 ਨਾਨਕ ਬਗੀਚੀਆਂ ਪਠਾਨਕੋਟ ਵਿਚ ਵਿਕਸਿਤ ਕੀਤੀਆਂ ਗਈਆਂ ਸਨ | ਇਸ ਸਾਲ 60 ਹੋਰ ਨਾਨਕ ਬਗੀਚੀਆਂ ਬਣਾਈਆਂ ਜਾਣਗੀਆਂ |
ਪਿਛਲੀ ਖ਼ਬਰ ਅਣਦੇਖੀ ਦੀ ਸ਼ਿਕਾਰ ਘਰੋਟਾ ਦੀਨਾਨਗਰ ਸੜਕ ਦੇ ਨਿਰਮਾਣ ਦੀ ਬੱਝੀ ਆਸ, ਦਰਜਨਾਂ ਪਿੰਡਾਂ ਨੂੰ ਮਿਲੇਗੀ ਰਾਹਤ ਅਗਲੀ ਖ਼ਬਰ ਕਾਰ ਬੇਕਾਬੂ ਹੋ ਕੇ ਹੋਈ ਹਾਦਸਾਗ੍ਰਸਤ, ਜਾਨੀ ਨੁਕਸਾਨ ਹੋਣੋਂ ਟਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।