ਪਠਾਨਕੋਟ, 20 ਜੁਲਾਈ (ਵਿਨੋਦ)-ਜੈ ਬਾਬਾ ਸ੍ਰੀ ਅਮਰਨਾਥ ਸੇਵਾ ਸਮਿਤੀ ਵਲੋਂ ਅਮਰਨਾਥ ਯਾਤਰੀਆਂ ਲਈ ਲੰਗਰ ਦਾ ਉਦਘਾਟਨ ਲਾਇਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ ਦੇ ਚਾਰਟਰਡ ਪ੍ਰਧਾਨ ਸੁਰੇਸ਼ ਮਹਾਜਨ ਰਾਜੂ ਨੇ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਕਮਲ ਮਹਾਜਨ ਨੇ ਮੁੱਖ ਮਹਿਮਾਨ ਚਾਰਟਰਡ ਪ੍ਰਧਾਨ ਸੁਰੇਸ਼ ਮਹਾਜਨ ਰਾਜੂ, ਪ੍ਰਵੇਸ਼ ਗੁਪਤਾ ਡੋਲੀ, ਸੰਦੀਪ ਮਹਾਜਨ ਰਿੰਕੂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਸੁਰੇਸ਼ ਮਹਾਜਨ ਰਾਜੂ ਨੇ ਕਿਹਾ ਕਿ ਅਮਰਨਾਥ ਯਾਤਰੀਆਂ ਦੀ ਸੇਵਾ ਲਈ ਸਮਿਤੀ ਵਲੋਂ ਹਰ ਸਾਲ ਲਗਾਇਆ ਜਾਂਦਾ ਲੰਗਰ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਕੇ.ਕੇ. ਮਹਾਜਨ, ਪ੍ਰਵੇਸ਼ ਗੁਪਤਾ ਡੋਲੀ, ਸੰਦੀਪ ਮਹਾਜਨ ਰਿੰਕੂ, ਬਿ੍ਜ ਮੋਹਨ ਉੱਪਲ, ਵਿਨੋਦ ਸ਼ਰਮਾ, ਕੈਪਟਨ ਪ੍ਰਵੀਨ, ਬਲਬੀਰ ਰਾਜ, ਮੰਗਲ ਸਿੰਘ ਆਦਿ ਮੌਜੂਦ ਸਨ |