15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਾਰ ਬੇਕਾਬੂ ਹੋ ਕੇ ਹੋਈ ਹਾਦਸਾਗ੍ਰਸਤ, ਜਾਨੀ ਨੁਕਸਾਨ ਹੋਣੋਂ ਟਲਿਆ

ਅਜੀਤ ਡੈਸਕ 21-07-2025
ਧਾਰਕਲਾਂ, 20 ਜੁਲਾਈ (ਨਰੇਸ਼ ਪਠਾਨੀਆ)-ਨੀਮ ਪਹਾੜੀ ਖੇਤਰ ਧਾਰਕਲਾਂ ਅਧੀਨ ਪੈਂਦੇ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 154ਏ 'ਤੇ ਸਥਿਤ ਪਿੰਡ ਦੁਨੇਰਾ ਵਿਖੇ ਇਕ ਕਾਰ ਨੰਬਰ ਐਚ.ਪੀ. 57-9087 ਬੇਕਾਬੂ ਹੋ ਕੇ ਦੁਰਘਟਨਾ ਦਾ ਸ਼ਿਕਾਰ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਸਾਬਕਾ ਫੌਜ ਅਧਿਕਾਰੀ ਹਿਮਾਚਲ ਪ੍ਰਦੇਸ਼ ਤੋਂ ਦੁਨੇਰਾ ਵੱਲ ਕਿਸੇ ਨਿੱਜੀ ਕੰਮ ਲਈ ਆ ਰਿਹਾ ਸੀ ਕਿ ਦੁਨੇਰਾ ਬਾਜ਼ਾਰ ਤੋਂ ਪਹਿਲਾਂ ਇਕ ਤਿੱਖੇ ਮੋੜ 'ਤੇ ਫਿਸਲ ਕੇ ਸੜਕ ਕਿਨਾਰੇ ਪਾਣੀ ਦੀ ਮੋਟੀ ਪਾਈਪ ਨਾਲ ਟਕਰਾ ਕੇ ਦੁਰਘਟਨਾ ਦਾ ਸ਼ਿਕਾਰ ਹੋ ਗਈ | ਕਾਰ ਚਾਲਕ ਸਾਬਕਾ ਫੌਜ ਅਧਿਕਾਰੀ ਨੇ ਦੱਸਿਆ ਕਿ ਏਅਰ ਬੈਗ ਖੁੱਲ੍ਹ ਗਏ, ਜਿਸ ਨਾਲ ਉਹ ਸੁਰੱਖਿਅਤ ਬਚ ਗਏ |
ਪਿਛਲੀ ਖ਼ਬਰ ਵਣ ਮਹਾਂਉਤਸਵ ਮੌਕੇ ਮਲਿਕਪੁਰ ਚੌਕ 'ਚ ਨਾਨਕ ਬਗੀਚੀ ਦਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਨਰੇਸ਼ ਪੁਰੀ ਦੇ ਯਤਨਾਂ ਸਦਕਾ ਦਹਾਕਿਆਂ ਤੋਂ ਟੁੱਟੀ ਸੁਜਾਨਪੁਰ-ਸ਼ਾਹਪੁਰ ਕੰਢੀ ਸੜਕ ਦਾ ਟੈਂਡਰ ਖੁੱਲਿ੍ਹਆ-ਹਰੀਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।