ਮਾਧੋਪੁਰ, 20 ਜੁਲਾਈ (ਮਹਿਰਾ)-ਸੁਜਾਨਪੁਰ-ਸ਼ਾਹਪੁਰ ਕੰਢੀ ਵਾਇਆ ਚੌਕ ਖੂਹ ਸੜਕ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਟੁੱਟੀ ਹੋਈ ਸੀ, ਹੁਣ ਪੰਜਾਬ ਮੰਡੀ ਬੋਰਡ ਨੇ ਇਸ ਨੂੰ ਅੱਪਗ੍ਰੇਡ ਕਰਨ ਲਈ ਟੈਂਡਰ ਜਾਰੀ ਕਰ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਵਿਚ ਇਸ ਟੈਂਡਰ ਦੇ ਖੁੱਲ੍ਹਣ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਉਕਤ ਸੜਕ ਨੂੰ ਬਣਵਾਉਣ ਦੇ ਵਿਧਾਇਕ ਨਰੇਸ਼ ਪੁਰੀ ਦੇ ਯਤਨਾਂ ਸਦਕਾ ਸਰਕਾਰ ਨੇ ਸੜਕ ਨੂੰ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ | ਇਨ੍ਹਾਂ ਗੱਲਾਂ ਦੀ ਜਾਣਕਾਰੀ ਕਾਂਗਰਸ ਆਗੂ ਹਰੀਸ਼ ਕੁਮਾਰ ਸੰਮਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਚੌੜਾਈ 18 ਫੁੱਟ ਹੋਵੇਗੀ ਅਤੇ ਇਸ ਦੀ ਕੁੱਲ ਲੰਬਾਈ ਲਗਪਗ 8.9 ਕਿੱਲੋਮੀਟਰ ਹੈ | ਇਹ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣਨ ਜਾ ਰਹੀ ਹੈ | ਇਲਾਕੇ ਦੇ ਲੋਕਾਂ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਉੱਥੇ ਹੀ ਹਲਕੇ ਦੇ ਲੋਕ ਹਲਕਾ ਵਿਧਾਇਕ ਨਰੇਸ਼ ਪੁਰੀ ਦੀ ਪ੍ਰਸੰਸਾ ਕਰ ਰਹੇ ਹਨ | ਹਰੀਸ਼ ਸੰਮਾ ਨੇ ਇਹ ਵੀ ਕਿਹਾ ਕਿ ਇਹ ਸੜਕ ਸ਼ਾਹਪੁਰ ਕੰਢੀ, ਸੰਨੀ, ਰਾਣੀ ਛਿੰਗਾ, ਰਾਣੀਪੁਰ ਛੋਟਾ, ਰਾਣੀ ਚਿਕਲਾ, ਮੇਰਾ, ਭਨਵਾਲ ਆਦਿ ਪਿੰਡਾਂ ਅਤੇ ਰਣਜੀਤ ਸਾਗਰ ਡੈਮ ਨੂੰ ਸੁਜਾਨਪੁਰ ਨਾਲ ਜੋੜਦੀ ਹੈ, ਉੱਥੇ ਹੀ ਹਲਕੇ ਦੇ ਲੋਕ ਵਿਧਾਇਕ ਨਰੇਸ਼ ਪੁਰੀ ਦਾ ਧੰਨਵਾਦ ਕਰ ਰਹੇ ਹਨ ਅਤੇ ਕਿਹਾ ਕਿ ਨਰੇਸ਼ ਪੁਰੀ ਇਲਾਕੇ ਨੂੰ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ |