ਸ਼ਾਹਪੁਰ ਕੰਢੀ, 19 ਜੁਲਾਈ (ਰਣਜੀਤ ਸਿੰਘ)-ਸਾਂਝਾ ਮਸੀਹ ਸੰਮੇਲਨ ਦੀਆਂ ਤਿਆਰੀਆਂ ਨੰੂ ਲੈ ਕੇ ਮੀਟਿੰਗ ਹੋਈ | ਜਿਸ ਵਿਚ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਾਂਝਾ ਮਸੀਹ ਸੰਮੇਲਨ ਦੇ ਸਬੰਧ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਆਪਣੇ ਧਰਮਾਂ ਵਿਚ ਪੱਕੇ ਰਹੋ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰੋ, ਅਸੀਂ ਪੰਜਾਬ ਨੰੂ ਖ਼ੁਸ਼ਹਾਲ ਦੇਖਣਾ ਚਾਹੁੰਦੇ ਹਾਂ, ਇਸ ਲਈ ਜ਼ਰੂਰੀ ਹੈ ਕਿ ਅਸੀਂ ਜਾਤ ਪਾਤ, ਭੇਦਭਾਵ ਨੰੂ ਭੁਲਾ ਕੇ ਸਾਰੇ ਇਕ ਦੂਜੇ ਨੰੂ ਪਿਆਰ ਕਰੀਏ | ਸਾਰੇ ਧਾਰਮਿਕ ਸੰਮੇਲਨ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਜਿਹੜਾ ਸਾਂਝਾ ਮਸੀਹ ਸੰਮੇਲਨ ਹਰ ਸਾਲ ਦਾਣਾ ਮੰਡੀ ਗੁਰਦਾਸਪੁਰ ਵਿਖੇ ਮਨਾਇਆ ਜਾਂਦਾ ਸੀ, ਉਹ ਸੰਮੇਲਨ ਇਸ ਸਾਲ 15 ਤੋਂ 18 ਸਤੰਬਰ ਨੰੂ ਬਿਧੀਪੁਰ ਧਾਰੀਵਾਲ ਚਰਚ ਵਿਖੇ ਮਨਾਇਆ ਜਾਵੇਗਾ | ਇਸ ਸੰਮੇਲਨ ਵਿਚ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਦੇ ਮਿਸ਼ਨਰੀਆਂ ਦੇ ਪ੍ਰਮੁੱਖ ਆਗੂ ਸ਼ਾਮਿਲ ਹੋਣਗੇ | ਇਹ ਸੰਮੇਲਨ ਨਿਰੋਲ ਧਾਰਮਿਕ ਹੋਵੇਗਾ ਅਤੇ ਕਿਸੇ ਨੰੂ ਵੀ ਰਾਜਨੀਤਿਕ ਗੱਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ | ਇਹ ਸੰਮੇਲਨ 15 ਤੋਂ 18 ਸਤੰਬਰ ਨੰੂ ਸਵੇਰੇ 10 ਵਜੇੇ ਸ਼ੁਰੂ ਹੋਵੇਗਾ | ਇਸ ਮੌਕੇ ਪਾਸਟਰ ਜੌਨ ਵਿਕਟਰ, ਪਾਸਟਰ ਵਿਕਾਸ ਰਹਿਆਲ, ਪਾਸਟਰ ਸੋਹਮ ਮਸੀਹ, ਪਾਸਟਰ ਰਾਹੁਲ ਮਸੀਹ, ਪਾਸਟਰ ਪ੍ਰੇਮ ਚੋਪੜਾ, ਪਾਸਟਰ ਬਰਕਤ ਮਸੀਹ, ਪ੍ਰਧਾਨ ਮੁਸ਼ਤਾਕ ਮੂਸਾ, ਹਰਜਿੰਦਰ, ਰਿਤਿਕ, ਯੂਸਫ਼ ਆਦਿ ਹਾਜ਼ਰ ਸਨ |