28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਇਲਾਕੇ ਦਾ ਨਾਮਵਰ 'ਚਾਨਣ ਮੁਨਾਰਾ'- ਜੇ.ਯੂ.ਐੱਸ.ਐੱਸ. ਗਰੁੱਪ ਆਫ਼ ਇੰਸਟੀਚਿਊਟ ਸੇਖਵਾਂ <br/>

ਅਜੀਤ ਡੈਸਕ 20-07-2025
ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਅਜੋਕੇ ਸਮੇਂ ਦੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਉਚੇਰੀ ਤੇ ਗੁਣਵੱਤੀ ਸਿੱਖਿਆ ਦੇ ਕੇ ਬੱਚਿਆਂ ਦਾ ਭਵਿੱਖ ਉੱਜਵਲ ਬਣਾਉਣ ਲਈ ਜੇ.ਯੂ.ਐੱਸ.ਐੱਸ. ਗਰੁੱਪ ਆਫ਼ ਇੰਸਟੀਚਿਊਟ ਸੇਖਵਾਂ (ਬਟਾਲਾ-ਕਾਹਨੂੰਵਾਨ ਰੋਡ 'ਤੇ ਸਥਿਤ) ਚਾਨਣ ਮੁਨਾਰੇ ਵਜੋਂ ਕੰਮ ਕਰ ਰਿਹਾ ਹੈ | ਸੰਸਥਾ ਦੇ ਚੇਅਰਪਰਸਨ ਬੀਬੀ ਅਮਰਜੀਤ ਕੌਰ ਨੇ ਦੱਸਿਆ ਕਿ ਇਥੇ ਏ.ਐੱਨ.ਐੱਮ., ਜੀ.ਐੱਨ.ਐੱਮ., ਬੀ.ਐੱਸ.ਸੀ., ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ, ਮੈਡੀਕਲ ਲੈਬ ਸਾਇੰਸ, ਬੀ.ਕਾਮ, ਬੀ.ਐੱਸ.ਸੀ.-ਆਈ.ਟੀ. ਤੇ ਬੀ.ਐੱਸ.ਸੀ. ਕੰਪਿਊਟਰ ਸਾਇੰਸ ਕੋਰਸਾਂ ਵਿਚ ਇੰਸਟੀਚਿਊਟ ਆਪਣੀ ਵਿਲੱਖਣ ਭੂਮਿਕਾ ਨਿਭਾਅ ਰਿਹਾ ਹੈ | ਇਹ ਕਾਲਜ ਆਧੁਨਿਕ ਸਹੂਲਤਾਂ ਨਾਲ ਸੰਪੂਰਨ ਇਮਾਰਤ, ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੈ | ਕਾਲਜ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਵਿਦਿਆਰਥੀਆਂ ਦੀ ਹਰੇਕ ਗਤੀਵਿਧੀ 'ਤੇ ਨਜ਼ਰ ਰੱਖੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸੈਸ਼ਨ 2025 ਦੇ ਨਰਸਿੰਗ, ਕੰਪਿਊਟਰ ਤੇ ਲੈਬ ਸਾਇੰਸ ਕੋਰਸਾਂ ਦੇ ਦਾਖ਼ਲੇ ਚੱਲ ਰਹੇ ਹਨ | ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿਚ ਸਹਾਇਤਾ ਬੈਂਚ ਸਥਾਪਿਤ ਕੀਤਾ ਗਿਆ, ਜਿੱਥੇ ਆ ਕੇ ਵਿਦਿਆਰਥੀ ਆਪਣੇ ਭਵਿੱਖ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾ ਸਕਦੇ ਹਨ | ਸੰਸਥਾ ਵਿਚ ਚੰਗੀਆਂ ਹੋਸਟਲ ਸੁਵਿਧਾਵਾਂ ਹੋਣ ਕਰ ਕੇ ਬਾਹਰਲੇ ਰਾਜਾਂ ਦੇ ਵਿਦਿਆਰਥੀ ਦਾਖ਼ਲਾ ਲੈ ਕੇ ਚੰਗੀ ਵਿਦਿਆ ਹਾਸਲ ਕਰ ਰਹੇ ਹਨ | ਵਿਦਿਆਰਥੀਆਂ ਦੇ ਆਉਣ-ਜਾਣ ਲਈ ਬੱਸਾਂ ਦਾ ਖ਼ਾਸ ਪ੍ਰਬੰਧ ਹੈ | ਸੰਸਥਾ ਭਵਿੱਖ ਵਿਚ ਅਧਿਆਪਕਾਂ ਦੀ ਹਰ ਤਰ੍ਹਾਂ ਨਾਲ ਸੰਪੂਰਨ ਵਿਕਾਸ ਵੱਲ ਧਿਆਨ ਦੇ ਰਹੀ ਹੈ | ਉਨ੍ਹਾਂ ਇੱਛੁਕ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਭਵਿੱਖ ਸੁਨਹਿਰਾ ਬਣਾਉਣ ਲਈ ਕੈਂਪਸ ਨਾਲ ਸੰਪਰਕ ਕਰਨ | ਪਿ੍ੰਸੀਪਲ ਡਾ. ਸੁਨੀਲ ਕੁਮਾਰ ਭੰਭੂ ਨੇ ਦੱਸਿਆ ਕਿ ਇਸ ਸੰਸਥਾ ਵਿਚ ਪੜ੍ਹਾਈ ਲਈ ਅਤਿ-ਆਧੁਨਿਕ ਤਕਨੀਕ ਤਜਰਬੇਕਾਰ, ਮਿਹਨਤੀ ਤੇ ਉਚ ਸਿੱਖਿਅਤ ਅਧਿਆਪਕ ਹਨ, ਜਿਸ ਕਰ ਕੇ ਵਿਦਿਆਰਥੀਆਂ ਨੂੰ ਸੰਸਾਰ ਪੱਧਰ ਦੇ ਮੁਕਾਬਲੇ ਤੇ ਚੁਣੌਤੀਆਂ ਨੂੰ ਬਾਖ਼ੂਬੀ ਪਾਰ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਨਰਸਿੰਗ ਦੀ ਵਿਦਿਆਰਥਣ ਨਵਨੀਤ ਕੌਰ ਪੁੱਤਰੀ ਬਲਰਾਜ ਸਿੰਘ ਨੇ ਪੂਰੇ ਪੰਜਾਬ ਦੇ 250 ਨਰਸਿੰਗ ਕਾਲਜਾਂ ਵਿਚ ਤੀਜਾ ਸਥਾਨ ਹਾਸਿਲ ਕੀਤਾ | ਇਹ ਸਭ ਇਸ ਗਰੁੱਪ ਆਫ਼ ਇੰਸਟੀਚਿਊਟ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ | ਇਸ ਵਿਚ ਪੜ੍ਹ ਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸ਼ਖ਼ਸੀਅਤ ਤੇ ਹੁਨਰ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ | ਇਥੇ ਅਤਿ ਆਧੁਨਿਕ ਲੈਬਾਂ ਦਾ ਵੀ ਖ਼ਾਸ ਪ੍ਰਬੰਧ ਹੈ, ਜਿਸ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ ਆਪਣੇ ਧਰਮ ਵਿਚ ਪੱਕੇ ਰਹੋ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰੋ-ਬਾਊ ਮੁਨੱਵਰ ਮਸੀਹ <br/> ਅਗਲੀ ਖ਼ਬਰ ਜਥੇਦਾਰ ਲੰਗਾਹ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਦਲ ਹੋਇਆ ਮਜ਼ਬੂਤ-ਸੁਰਿੰਦਰ ਬਾਂਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।