ਅੱਚਲ ਸਾਹਿਬ, 19 ਜੁਲਾਈ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬੀ.ਸੀ. ਵਿੰਗ ਦੇ ਪ੍ਰਧਾਨ ਤਕਦੀਰ ਸਿੰਘ ਢਡਿਆਲਾ ਨਜ਼ਾਰਾ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਸਲਵਿੰਦਰਪਾਲ ਸਿੰਘ ਜੈਤੋਸਰਜਾ, ਬਲਾਕ ਪ੍ਰਧਾਨ ਰਵਿੰਦਰ ਸਿੰਘ ਜੱਜ, ਯੂਥ ਵਿੰਗ ਪ੍ਰਧਾਨ ਸੁਖਮੰਨ ਖਹਿਰਾ, ਬਲਾਕ ਪ੍ਰਧਾਨ ਹਰਜੀਤ ਸਿੰਘ ਮੱਲ੍ਹੀ ਖੋਜੇਵਾਲ, ਮੁਲਾਜ਼ਮ ਵਿੰਗ ਪ੍ਰਧਾਨ ਬੱਗਾ ਸਿੰਘ ਨਸੀਰਪੁਰ, ਗੁਰਦੀਪ ਸਿੰਘ ਨਸੀਰਪੁਰ, ਸੁਖਵੰਤ ਸਿੰਘ ਬਹਾਦਰਪੁਰ, ਝਿਰਮਲ ਸਿੰਘ ਰਧਾਨ, ਸਾਬਕਾ ਸਰਪੰਚ ਸਿਕੰਦਰ ਸਿੰਘ ਕਾਰਨਾਮਾ, ਪੋਰਸ ਪੰਜਾਬ ਸਿੰਘ, ਲਖਵੰਤ ਸਿੰਘ, ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਜ਼ਦੀਕ ਪਿੰਡਾਂ ਦੇ ਆਮ ਆਦਮੀ ਪਾਰਟੀ ਵਲੰਟੀਅਰ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿਚ ਮੀੰਟਿੰਗਾਂ ਕਰ ਜਿੱਥੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ ਹੈ, ਉਥੇ 'ਆਪ' ਦੀ ਸਰਕਾਰ ਵਲੋਂ ਸੂਬੇ ਵਿਚ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ |