01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਡੋਰੀ ਸਬ ਡਵੀਜ਼ਨ ਵਿਖੇ ਟੀ.ਐੱਸ.ਯੂ ਵਲੋਂ ਰੋਸ ਰੈਲੀ

ਅਜੀਤ ਡੈਸਕ 19-07-2025
ਗੁਰਦਾਸਪੁਰ, 18 ਜੁਲਾਈ (ਅਸ਼ੋਕ ਸ਼ਰਮਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਪੰਡੋਰੀ ਵਿਖੇ ਨਵਦੀਪ ਕਾਟਲ ਦੀ ਪ੍ਰਧਾਨਗੀ ਹੇਠ ਭਰਵੀਂ ਰੋਸ ਰੈਲੀ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ 'ਚ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਸੁਰਿੰਦਰ ਪੱਪੂ ਸਾਬਕਾ ਵਿੱਤ ਸਕੱਤਰ ਪੰਜਾਬ ਤੇ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ, ਦਿਨੇਸ਼ਵਰ ਠਾਕੁਰ ਮੰਡਲ ਸਕੱਤਰ ਪਠਾਨਕੋਟ, ਸੰਦੀਪ ਕੁਮਾਰ ਸੰਨ੍ਹੀ ਮੰਡਲ ਪ੍ਰਧਾਨ ਦਿਹਾਤੀ ਪਠਾਨਕੋਟ, ਰਵੀ ਦਾਸ ਸੈਣੀ ਸਾਬਕਾ ਸਰਕਲ ਸਕੱਤਰ, ਰਾਹੁਲ ਕੈਸ਼ੀਅਰ ਦਿਹਾਤੀ ਮੰਡਲ ਪਠਾਨਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਰੈਲੀ ਨੰੂ ਪ੍ਰਧਾਨ ਨਵਦੀਪ ਕਾਟਲ, ਸੰਦੀਪ ਕੁਮਾਰ ਮੀਤ ਪ੍ਰਧਾਨ, ਸੁਰਿੰਦਰ ਪੱਪੂ, ਰਵੀਦਾਸ ਸੈਣੀ, ਦਿਨੇਸ਼ਵਰ ਸਿੰਘ, ਸੰਦੀਪ ਕੁਮਾਰ ਸੰਨ੍ਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ, ਕੇਂਦਰ ਸਰਕਾਰ ਦੀਆਂ ਨੀਤੀਆਂ ਨੰੂ ਲਾਗੂ ਕਰਕੇ ਪੰਜਾਬ ਦੇ ਮੁਲਾਜ਼ਮਾਂ ਦਾ ਘਾਣ ਕਰ ਰਹੀ ਹੈ, ਕੇਂਦਰ ਸਰਕਾਰ ਬਿਜਲੀ ਬਿੱਲ 2025 ਲਾਗੂ ਕਰਕੇ ਮੁਨਾਫ਼ੇ ਵਿਚ ਜਾ ਰਹੇ ਹਨ, ਪਬਲਿਕ ਸੈਕਟਰ ਦੇ ਅਦਾਰੇ ਤੋੜੇ ਜਾ ਰਹੇ ਹਨ ਅਤੇ ਜੇਕਰ ਬਿਜਲੀ ਐਕਟ 2025 ਲਾਗੂ ਹੋ ਜਾਂਦਾ ਹੈ ਤਾਂ ਗ਼ਰੀਬ ਜਨਤਾ ਕਿਸਾਨਾਂ ਨੰੂ ਮਿਲਦੀ ਮੁਫ਼ਤ ਬਿਜਲੀ ਖ਼ਤਮ ਹੋ ਜਾਵੇਗੀ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡਾ 13 ਫ਼ੀਸਦੀ ਡੀ.ਏ ਅਤੇ ਬਕਾਏ ਨਹੀਂ ਦੇ ਰਹੀ | ਜਿਸ ਕਾਰਨ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਚੇਅਰਮੈਨ ਪਾਵਰਕਾਮ ਤੋਂ ਜ਼ੋਰਦਾਰ ਮੰਗ ਕੀਤੀ ਕਿ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਨਹੀਂ ਤਾਂ ਬਿਜਲੀ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਮਨੋਜ ਕੁਮਾਰ, ਨਿਰਮਲ ਕੁਮਾਰ, ਜਸਵਿੰਦਰ ਸਿੰਘ, ਕੁਲਵੀਰ ਸਿੰਘ, ਇੰਜੀ: ਗੁਰਮੀਤ ਸਿੰਘ, ਇੰਜੀ: ਜਤਿੰਦਰ ਕੁਮਾਰ, ਲਾਭ ਸਿੰਘ, ਇੰਜੀ: ਬਲਵੀਰ ਸਿੰਘ, ਗਗਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਡਾ. ਗੁਰਮੀਤ ਕੌਰ ਨੂੰ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵਲੋਂ ਸਰਬੋਤਮ ਪਿ੍ੰਸੀਪਲ 2025 ਸਨਮਾਨ ਪੁਰਸਕਾਰ ਨਾਲ ਕ... ਅਗਲੀ ਖ਼ਬਰ ਪੰਜਾਬ ਕਾਂਗਰਸ ਨੇ ਜਸਕਰਨ ਸਿੰਘ ਕਾਹਲੋਂ ਨੂੰ ਹਲਕਾ ਤਰਨ ਤਾਰਨ ਅਤੇ ਖਡੂਰ ਸਾਹਿਬ ਦਾ ਅਬਜ਼ਰਵਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।