ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਬਟਾਲਾ ਦੇ ਮੁਹੱਲਾ ਦਾਰਾ ਸਲਾਮ ਪ੍ਰੇਮ ਨਗਰ ਦੇ ਇਕ ਘਰ 'ਚੋਂ ਚੋਰਾਂ ਨੇ ਰਾਤ ਸਮੇਂ ਚੋਰੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਰਾਣੀ ਪਤਨੀ ਸਵਰਗੀ ਵਿਜੇ ਕੁਮਾਰ ਨਈਅਰ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੇ ਰਹਿੰਦੇ ਸਨ ਤੇ ਕਰਜ਼ਾ ਲੈ ਕੇ ਮਕਾਨ ਬਣਾ ਰਹੇ ਸਨ | ਉਹ ਆਪ ਸਾਹਮਣੇ ਰਿਸ਼ਤੇਦਾਰ ਦੇ ਘਰ ਸੁੱਤੇ ਹੋਏ ਸਨ ਕਿ ਸਵੇਰੇ 7 ਵਜੇ ਦੇਖਿਆ ਕਿ ਅੰਦਰਲੇ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਲਾਕਰ ਵਿਚ ਰੱਖੇ 5 ਚਾਂਦੀ ਦੇ ਸਿੱਕੇ ਤੇ 35 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ | ਇਸ ਚੋਰੀ ਦੀ ਘਟਨਾ 'ਤੇ ਕੌਸਲਰ ਗੁਰਪ੍ਰੀਤ ਸਿੰਘ ਛਾਨਾ ਨੇ ਵੀ ਚਿੰਤਾ ਪ੍ਰਗਟਾਈ | ਰਾਜ ਰਾਣੀ ਨੇ ਇਸ ਸਬੰਧੀ ਬੱਸ ਸਟੈਂਡ ਚੌਕੀ ਵਿਚ ਸੂਚਨਾ ਦੇ ਦਿੱਤੀ ਹੈ |