ਗੁਰਦਾਸਪੁਰ, 15 ਜੁਲਾਈ (ਚੱਕਰਾਜਾ)-ਬੀਤੀ 12 ਜੁਲਾਈ ਨੰੂ ਰਾਤ ਕਰੀਬ 8.30 ਵਜੇ ਭਾਰਤ ਪਾਕਿ ਸਰਹੱਦ 'ਤੇ ਸਥਿਤ ਪਿੰਡ ਠਾਕੁਰਪੁਰ ਦੇ ਖੇਤਰ ਵਿਚ ਪਾਕਿ ਤਰਫ਼ੋਂ ਡਰੋਨ ਗਤੀਵਿਧੀ ਹੋਈ ਸੀ | ਜਿਸ ਤੋਂ ਬਾਅਦ ਬੀ.ਐੱਸ.ਐੱਫ ਅਤੇ ਪੁਲਿਸ ਵਲੋਂ ਸਰਹੱਦੀ ਖੇਤਰ ਅੰਦਰ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ | ਜਿਸ ਦੌਰਾਨ ਅੱਜ ਬੀ.ਐੱਸ.ਐੱਫ ਅਤੇ ਪੁਲਿਸ ਨੰੂ ਗੰਨੇ ਦੇ ਖੇਤਾਂ ਵਿਚੋਂ ਨਸ਼ੀਲੇ ਪਦਾਰਥ ਦਾ ਭਰਿਆ ਹੋਇਆ ਇਕ ਪੈਕਟ ਬਰਾਮਦ ਹੋਇਆ | ਇਸ ਇਲਾਕੇ ਅੰਦਰ ਤਲਾਸ਼ੀ ਅਭਿਆਨ ਲਗਾਤਾਰ ਜਾਰੀ ਹੈ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਿਸ ਵਲੋਂ ਇਸੇ ਖੇਤਰ ਅੰਦਰੋਂ 2 ਨੌਜਵਾਨਾਂ ਨੰੂ 1 ਕਿੱਲੋ 68 ਮਿਲੀਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਦਾ ਤੀਸਰਾ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਰਿਹਾ ਸੀ |