22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੀ.ਬੀ.ਐੱਸ.ਈ ਕਲੱਸਟਰ ਪੱਧਰ ਦੇ ਖੋ-ਖੋ ਟੂਰਨਾਮੈਂਟ 'ਚ ਐੱਮ.ਸੀ.ਐੱਸ ਪਠਾਨਕੋਟ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-07-2025
ਪਠਾਨਕੋਟ, 15 ਜੁਲਾਈ (ਸੰਧੂ)-ਐੱਮ.ਸੀ.ਐੱਸ ਪਠਾਨਕੋਟ ਨੇ ਖੇਡਾਂ ਵਿਚ ਉੱਤਮਤਾ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ 9 ਜੁਲਾਈ ਤੋਂ 12 ਜੁਲਾਈ ਤੱਕ ਜੰਮੂ ਵਿਖੇ ਆਯੋਜਿਤ ਸੀ.ਬੀ.ਐੱਸ.ਈ ਕਲੱਸਟਰ ਪੱਧਰ ਦੇ ਖੋ-ਖੋ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਖੇਤਰ ਦੀਆਂ ਸਭ ਤੋਂ ਵਧੀਆ ਅਤੇ ਵੱਧ ਦਿ੍ੜ੍ਹ ਟੀਮਾਂ ਵਿਚ ਮੁਕਾਬਲਾ ਕਰਦੇ ਹੋਏ ਐੱਮ.ਸੀ.ਐੱਸ ਪਠਾਨਕੋਟ ਦੇ ਵਿਦਿਆਰਥੀਆਂ ਨੇ ਚਾਰ ਦਿਨਾਂ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਆਪਣੀ ਰਣਨੀਤਿਕ ਖੇਡ ਸ਼ੈਲੀ ਅਤੇ ਚੁਸਤੀ ਲਈ ਜਾਣੀ ਜਾਂਦੀ ਅੰਡਰ-14 ਲੜਕੀਆਂ ਦੀ ਟੀਮ ਨੇ ਮੁਸ਼ਕਿਲ ਮੁਕਾਬਲਿਆਂ ਵਿਚ ਬਹਾਦਰੀ ਭਰਿਆ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ | ਉਨ੍ਹਾਂ ਦੇ ਤਾਲਮੇਲ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਦੂਜਾ ਸਥਾਨ ਦਿਵਾਇਆ ਅਤੇ ਸਕੂਲ ਲਈ ਚਾਂਦੀ ਦਾ ਤਗਮਾ ਯਕੀਨੀ ਬਣਾਇਆ | ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੀ ਟੀਮ ਨੇ ਫਾਈਨਲ 'ਚ ਸਖ਼ਤ ਟੱਕਰ ਦਿੱਤੀ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਉਪ ਚੇਅਰਮੈਨ ਆਕਾਸ਼ ਮਹਾਜਨ ਅਤੇ ਪਿ੍ੰਸੀਪਲ ਰਸ਼ਮੀ ਆਹਲੂਵਾਲੀਆ ਨੇ ਜੇਤੂ ਟੀਮਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਪ੍ਰਾਪਤੀ ਸਕੂਲ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ ਜੋ ਅਕਾਦਮਿਕ ਉੱਤਮਤਾ ਦੇ ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਬਰਾਬਰ ਮਹੱਤਵ ਦਿੰਦਾ ਹੈ |
ਪਿਛਲੀ ਖ਼ਬਰ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਏ ਬੂਟੇ ਅਗਲੀ ਖ਼ਬਰ ਹਲਕਾਅ ਇਕ ਜਾਨਲੇਵਾ ਬਿਮਾਰੀ-ਡਾ: ਗੁਲਸ਼ਨ ਚੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।