ਪਠਾਨਕੋਟ, 15 ਜੁਲਾਈ (ਸੰਧੂ)-ਸਾਹਿਤ ਕਲਸ਼ ਪਠਾਨਕੋਟ ਵਲੋਂ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਨ ਮੁਹਿੰਮ ਤਹਿਤ ਬੂਟੇ ਲਗਾਉਣ ਦਾ ਪ੍ਰੋਗਰਾਮ ਪ੍ਰਧਾਨ ਡਾ: ਮਨੂ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਪਿ੍ੰਸੀਪਲ ਮਿਸ ਮਨਜੀਤ ਮੱਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪ੍ਰਧਾਨ ਡਾ: ਮਨੂ ਸ਼ਰਮਾ, ਕਰਨਲ ਸਤਯੇਂਦੂ ਮਹਾਜਨ, ਉਪ ਪ੍ਰਧਾਨ ਮਨੀਸ਼ ਚੌਹਾਨ, ਰਮਨ ਗੁਪਤਾ, ਡਾ: ਬਿ੍ਜਭੂਸ਼ਣ ਸ਼ਰਮਾ, ਉਪੇਸ਼ ਚੌਹਾਨ, ਵਿਸ਼ਾਲ ਗੁਪਤਾ, ਸੰਜੀਵ ਸ਼ਰਮਾ ਨੇ ਪੌਦੇ ਲਗਾਏ | ਡਾ: ਮਨੂ ਸ਼ਰਮਾ ਨੇ ਕਿਹਾ ਕਿ ਸਾਹਿਤ ਕਲਸ਼ ਪਠਾਨਕੋਟ ਵਾਤਾਵਰਨ ਮੁਹਿੰਮ ਤਹਿਤ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਿਹਾ ਹੈ | ਪਿ੍ੰਸੀਪਲ ਮਨਜੀਤ ਮੱਲ ਨੇ ਸਾਹਿਤ ਕਲਸ਼ ਪਠਾਨਕੋਟ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾ ਡਾ: ਮਨੂ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਸ਼ਾਨਦਾਰ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਡਾ: ਮਨੂ ਸ਼ਰਮਾ, ਕਰਨਲ ਸਤਯੇਂਦੂ ਮਹਾਜਨ, ਉਪ ਪ੍ਰਧਾਨ ਮਨੀਸ਼ ਚੌਹਾਨ, ਸੰਜੀਵ ਸ਼ਰਮਾ, ਰਮਨ ਗੁਪਤਾ, ਡਾ: ਬਿ੍ਜਭੂਸ਼ਣ ਸ਼ਰਮਾ, ਉਪੇਸ਼ ਚੌਹਾਨ, ਵਿਸ਼ਾਲ ਗੁਪਤਾ, ਪਿ੍ੰਸੀਪਲ ਮਿਸ ਮਨਜੀਤ ਮੱਲ ਵੀ ਮੌਜੂਦ ਸਨ |