22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਲਕਾਅ ਇਕ ਜਾਨਲੇਵਾ ਬਿਮਾਰੀ-ਡਾ: ਗੁਲਸ਼ਨ ਚੰਦ

ਅਜੀਤ ਡੈਸਕ 16-07-2025
ਪਠਾਨਕੋਟ, 15 ਜੁਲਾਈ (ਵਿਨੋਦ)-ਵੈਸ਼ਨਵੀ ਪਬਲਿਕ ਸਕੂਲ ਵਿਖੇ ਡਾ: ਗੁਲਸ਼ਨ ਚੰਦ ਵੈਟਰਨਰੀ ਅਫ਼ਸਰ ਵਲੋਂ ਸੈਮੀਨਾਰ ਲਗਾ ਕੇ ਸਕੂਲੀ ਬੱਚਿਆਂ ਨੂੰ ਜਾਨਵਰਾਂ ਤੋਂ ਮਨੁੱਖਾ ਵਿਚ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਬਿਮਾਰੀਆਂ ਜਿਵੇਂ ਹਲਕਾਅ, ਟੀ.ਬੀ, ਬਰੂਸੀਲੋਸਿਸ ਆਦਿ ਹਨ | ਇਨ੍ਹਾਂ ਬਿਮਾਰੀਆਂ 'ਚੋਂ ਹਲਕਾਅ ਭਿਆਨਕ ਬਿਮਾਰੀ ਹੈ, ਇਹ ਬਿਮਾਰੀ ਕੁੱਤੇ, ਬਿੱਲੀ, ਬਾਂਦਰ ਤੇ ਚਮਗਾਦੜ ਆਦਿ ਦੇ ਕੱਟਣ ਨਾਲ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਈ ਲੋਕ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋਅ ਬੈਠਦੇ ਹਨ, ਹਲਕਾਅ ਇਕ ਜਾਨਲੇਵਾ ਬਿਮਾਰੀ ਹੈ ਇਸ ਦੇ ਮਨੁੱਖ ਵਿਚ ਲੱਛਣ ਆ ਜਾਣ ਤਾਂ ਮਨੁੱਖ ਦੀ ਮੌਤ ਨਿਸ਼ਚਿਤ ਹੈ, ਕਿਉਂਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ | ਇਸ ਬਿਮਾਰੀ ਨਾਲ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਦੋ ਮੌਤਾਂ ਹੋਈਆਂ ਹਨ | ਉਨ੍ਹਾਂ ਨੇ ਵੀ ਆਪਣੇ ਘਰ ਵਿਚ ਇਕ ਪਾਲਤੂ ਕੁੱਤਾ ਰੱਖਿਆ ਸੀ, ਉਸ ਕੁੱਤੇ ਵਲੋਂ ਕੁੱਝ ਮਹੀਨੇ ਪਹਿਲਾਂ ਆਪਣੇ ਮਾਲਕ ਨੂੰ ਕੱਟਿਆ ਸੀ | ਪਰ ਉਨ੍ਹਾਂ ਵਲੋਂ ਆਪਣਾ ਟੀਕਾਕਰਨ ਨਹੀਂ ਕਰਵਾਇਆ ਗਿਆ ਸੀ | ਜਿਸ ਤੋਂ ਬਾਅਦ ਉਨ੍ਹਾਂ ਵਿਚ ਹਲਕਾਅ ਦੇ ਲੱਛਣ ਸ਼ੁਰੂ ਹੋ ਗਏ ਅਤੇ ਦੋਨਾਂ ਦੀ ਹੀ ਮੌਤ ਹੋ ਗਈ | ਕੁੱਤੇ ਦੇ ਕੱਟਣ ਤੋਂ ਬਾਅਦ ਹਲਕਾਅ ਇੱਕ ਹਫ਼ਤੇ ਤੋਂ ਲੈ ਕੇ ਇਕ ਸਾਲ ਤੱਕ ਹੋ ਸਕਦਾ ਹੈ | ਇਹ ਨਿਰਭਰ ਕਰਦਾ ਹੈ ਕਿ ਸਰੀਰ ਦੇ ਕਿਸ ਹਿੱਸੇ 'ਤੇ ਕੱਟਿਆ ਹੈ, ਇਸ ਤੋਂ ਬਾਅਦ ਸਕੂਲੀ ਬੱਚਿਆਂ ਨੇ ਡਾ: ਗੁਲਸ਼ਨ ਕੋਲੋਂ ਕਈ ਸਵਾਲ ਪੁੱਛੇ |
ਪਿਛਲੀ ਖ਼ਬਰ ਸੀ.ਬੀ.ਐੱਸ.ਈ ਕਲੱਸਟਰ ਪੱਧਰ ਦੇ ਖੋ-ਖੋ ਟੂਰਨਾਮੈਂਟ 'ਚ ਐੱਮ.ਸੀ.ਐੱਸ ਪਠਾਨਕੋਟ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇਨਰਵੀਲ੍ਹ ਕਲੱਬ ਨੇ ਲਗਾਏ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।