ਪਠਾਨਕੋਟ, 15 ਜੁਲਾਈ (ਸੰਧੂ)-ਇਨਰਵੀਲ੍ਹ ਕਲੱਬ ਨੇ ਸਥਾਨਿਕ ਮਾਡਲ ਟਾਊਨ ਸਥਿਤ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ | ਜਿਸ ਵਿਚ ਕਲੱਬ ਪ੍ਰਧਾਨ ਮੀਨਲ ਘਈ ਅਤੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਕਿਸਮਾਂ ਦੇ ਫਲਦਾਰ ਰੁੱਖ ਲਗਾਏ | ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਅਤੇ ਹਰੇ ਭਰੇ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਸਕੂਲ ਇੰਚਾਰਜ ਰੇਣੂ ਬਾਲਾ, ਸਕੱਤਰ ਸੁਚੇਤਾ, ਸੁਨੀਤਾ ਖੋਸਲਾ, ਸੁਮੇਨ ਗੁਪਤਾ, ਪ੍ਰਾਚੀ ਕੋਹਲੀ ਅਤੇ ਮੁਸਕਾਨ ਵਰਮਾ ਹਾਜ਼ਰ ਸਨ |