10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪ੍ਰਦਰਸ਼ਨੀ ਦੌਰਾਨ ਵਣ ਵਿਭਾਗ ਵਲੋਂ ਸੰਗਤਾਂ ਨੂੰ 'ਬੂਟਾ ਪ੍ਰਸ਼ਾਦ' ਦੀ ਵੰਡ

ਅਜੀਤ ਡੈਸਕ 28-12-2025
ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਮਨਪ੍ਰੀਤ ਸਿੰਘ)-ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੇ ਅੰਤਿਮ ਦਿਨ ਵਣ ਵਿਭਾਗ ਵਲੋਂ ਲਗਾਈ ਵਿਸ਼ੇਸ਼ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ | ਇਸ ਮੌਕੇ ਵਿਭਾਗ ਵਲੋਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਸ਼ਰਧਾ ਵਜੋਂ 'ਬੂਟਾ ਪ੍ਰਸਾਦ' ਮੁਫ਼ਤ ਵੰਡਿਆ | ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਲਗਾਈਆਂ ਵਿਕਾਸ ਪ੍ਰਦਰਸ਼ਨੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦੇਖਿਆ | ਇਸ ਦੌਰਾਨ ਵਣ ਵਿਭਾਗ ਨੇ ਸੰਗਤਾਂ 'ਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ | ਸਭਾ 'ਚ ਸੰਗਤਾਂ ਵਿਚ ਫਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਜਿਵੇਂ ਨਿੰਮ, ਅਮਰੂਦ, ਅੰਬ ਤੇ ਜਾਮਣ ਆਦਿ ਪ੍ਰਸਾਦ ਦੇ ਰੂਪ 'ਚ ਵੰਡੇ ਗਏ ਜਦ ਕਿ ਸੰਗਤਾਂ 'ਚ ਬੂਟੇ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਿਆ | ਲੋਕਾਂ ਨੇ ਵਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਣ ਕੀਤਾ ਕਿ ਉਹ ਇਨ੍ਹਾਂ ਬੂਟਿਆਂ ਨੂੰ ਆਪਣੇ ਘਰਾਂ ਅਤੇ ਖੇਤਾਂ 'ਚ ਲਗਾ ਕੇ ਇਨ੍ਹਾਂ ਦੀ ਪਾਲਣਾ ਕਰਨਗੇ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ 'ਚ ਬੂਟੇ ਲਗਾਉਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਦੇ ਬਰਾਬਰ ਹੈ |
ਪਿਛਲੀ ਖ਼ਬਰ ਚੀਫ਼ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਪੰਕਜ ਮਿੱਤਲ ਦਾ ਅਮਲੋਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਭਗੜਾਣਾ ਵਲੋਂ ਸਨਮਾਨ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਜਾਏ ਨਗਰ ਕੀਰਤਨ 'ਚ ਵਲੰਟੀਅਰਾਂ ਸਮੇਤ ਲਗਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।