09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਸਭਾ ਨੂੰ ਸਮਰਪਿਤ ਦਸਮੇਸ਼ ਕਾਲੋਨੀ ਨਿਵਾਸੀਆਂ ਨੇ ਲਗਾਇਆ ਲੰਗਰ

ਅਜੀਤ ਡੈਸਕ 28-12-2025
ਮੰਡੀ ਗੋਬਿੰਦਗੜ੍ਹ, 27 ਦਸੰਬਰ (ਰਾਜੇਸ਼ ਸ਼ਰਮਾ)-ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਮੌਕੇ ਵਾਰਡ ਨੰ. 14 ਦਸਮੇਸ਼ ਕਾਲੋਨੀ ਨਿਵਾਸੀਆਂ ਵਲੋਂ ਸਥਾਨਕ ਐਰੀ ਮਿਲ ਰੋਡ 'ਤੇ ਰਾਹਗੀਰਾਂ ਲਈ ਬ੍ਰੈੱਡ ਤੇ ਮਿਕਸ ਪਕੌੜਿਆਂ ਨਾਲ ਚਾਹ ਦਾ ਲੰਗਰ ਲਗਾਇਆ | ਲੰਗਰ 'ਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖ਼ਾਸ ਤੌਰ 'ਤੇ ਪਹੁੰਚ ਲੰਗਰ ਵਰਤਾਉਣ ਦੀ ਸੇਵਾ ਨਿਭਾਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸਤਿਆਪਾਲ ਲੋਧੀ, ਗੌਰਵ ਅਗਰਵਾਲ, ਸੂਰਜ ਗੁਪਤਾ, ਜਤਿਨ ਬਾਂਸਲ, ਅਜੈ ਲਿਬੜਾ, ਗੁਰਮੀਤ ਸਿੰਘ, ਬਲਕਾਰ ਸਿੰਘ, ਵਿਪਨ ਸਭਰਵਾਲ, ਚਾਵਲਾ ਸਮੇਤ ਸਮੂਹ ਵਾਰਡ ਨਿਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਜੀ. ਪੀ. ਐਸ. ਸਕੂਲ 'ਚ ਰਾਸ਼ਟਰੀ ਗਣਿਤ ਦਿਵਸ ਮਨਾਇਆ ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਲਗਾਇਆ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।